World >> The Tribune


ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਦੀ ਵਾਪਸੀ ਲਈ ਦੋ ਜਹਾਜ਼ ਬੁਖਾਰੈਸਟ ਭੇਜਣ ਦੀ ਤਿਆਰੀ: ਯੂਕਰੇਨ ’ਚ ਫਸੇ ਨੇ 20 ਹਜ਼ਾਰ ਭਾਰਤੀ


Link [2022-02-26 11:58:08]



ਨਵੀਂ ਦਿੱਲੀ, 25 ਫਰਵਰੀ

ਰੂਸੀ ਹਮਲੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਏਅਰ ਇੰਡੀਆ ਅੱਜ ਰਾਤ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਲਈ ਦੋ ਉਡਾਣਾਂ ਭੇਜੇਗੀ। ਭਾਰਤੀ ਨਾਗਰਿਕ, ਜੋ ਸੜਕ ਰਾਹੀਂ ਯੂਕਰੇਨ-ਰੋਮਾਨੀਆ ਸਰਹੱਦ 'ਤੇ ਪਹੁੰਚੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਵੱਲੋਂ ਬੁਖਾਰੈਸਟ ਲਿਜਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਏਅਰ ਇੰਡੀਆ ਦੀਆਂ ਦੋ ਉਡਾਣਾਂ ਰਾਹੀਂ ਭਾਰਤ ਲਿਆਂਦਾ ਜਾ ਸਕੇ। 20,000 ਭਾਰਤੀ ਮੁੱਖ ਤੌਰ 'ਤੇ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ। ਯੂਕਰੇਨ ਦੀ ਰਾਜਧਾਨੀ ਕੀਵ ਅਤੇ ਰੋਮਾਨੀਆ ਦੀ ਸਰਹੱਦ ਵਿਚਕਾਰ ਦੂਰੀ 600 ਕਿਲੋਮੀਟਰ ਹੈ ਅਤੇ ਸੜਕ ਦੁਆਰਾ ਦੂਰੀ ਨੂੰ ਪੂਰਾ ਕਰਨ ਲਈ ਸਾਢੇ ਅੱਠ ਤੋਂ 11 ਘੰਟੇ ਤੱਕ ਦਾ ਸਮਾਂ ਲੱਗਦਾ ਹੈ। ਯੂਕਰੇਨ-ਰੋਮਾਨੀਆ ਸਰਹੱਦ ਤੋਂ ਬੁਖਾਰੈਸਟ ਤੱਕ ਦੀ ਦੂਰੀ ਲਗਭਗ 500 ਕਿਲੋਮੀਟਰ ਹੈ ਅਤੇ ਸੜਕ ਦੁਆਰਾ ਦੂਰੀ ਨੂੰ ਪੂਰਾ ਕਰਨ ਲਈ ਸੱਤ ਤੋਂ ਨੌਂ ਘੰਟੇ ਦੇ ਵਿਚਕਾਰ ਸਮਾਂ ਲੱਗਦਾ ਹੈ।



Most Read

2024-09-21 08:42:34