World >> The Tribune


ਅਮਰੀਕਾ ਦੇ ਪਿੱਟਸਬਰਗ ਵਿੱਚ ਪਾਰਟੀ ਦੌਰਾਨ ਗੋਲੀਆਂ ਚੱਲੀਆਂ; 2 ਨਾਬਾਲਗ ਹਲਾਕ, 9 ਜ਼ਖ਼ਮੀ


Link [2022-04-18 06:13:58]



ਪਿੱਟਸਬਰਗ(ਯੂਐੱਸ), 17 ਅਪਰੈਲ

ਪਿੱਟਸਬਰਗ ਵਿਚ ਅੱਜ ਵੱਡੇ ਤੜਕੇ ਘਰ ਵਿੱਚ ਚੱਲ ਰਹੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਦੋ ਨਾਬਾਲਗ ਮਾਰੇ ਗਏ ਤੇ ਘੱਟੋ-ਘੱਟ ਨੌਂ ਵਿਅਕਤੀ ਜ਼ਖ਼ਮੀ ਹੋੋ ਗਏ। ਪੁਲੀਸ ਮੁਤਾਬਕ ਉਪਰੋਕਤ ਪਾਰਟੀ ਕਿਰਾਏ ਦੇ ਘਰ ਵਿੱਚ ਚੱਲ ਰਹੀ ਸੀ ਤੇ ਇਸ ਮੌਕੇ 200 ਤੋਂ ਵੱਧ ਵਿਅਕਤੀ ਮੌਜੂਦ ਸਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਨਾਬਾਲਗ ਸਨ। ਪੁਲੀਸ ਨੇ ਦੱਸਿਆ ਕਿ ਪਾਰਟੀ ਦੌਰਾਨ ਘਰ ਦੇ ਅੰਦਰ 50 ਦੇ ਕਰੀਬ ਗੋਲੀਆਂ ਚੱਲੀਆਂ ਤੇ ਕੁਝ ਗੋਲੀਆਂ ਬਾਹਰ ਚੱਲੀਆਂ। ਪੁਲੀਸ ਨੇ ਮੌਕੇ ਤੋਂ ਰਾਈਫ਼ਲ ਤੇ ਪਿਸਟਲ ਦੇ ਖੋਲ ਬਰਾਮਦ ਕੀਤੇ ਹਨ। ਪੁਲੀਸ ਨੇ ਅਜੇ ਤੱਕ ਮਸ਼ਕੂਕਾਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ। -ਏਪੀ



Most Read

2024-09-20 11:46:38