Breaking News >> News >> The Tribune


ਵਿਆਹ ਮੌਕੇ ਘਰ ਦੀ ਬਾਲਕੋਨੀ ਡਿੱਗਣ ਕਾਰਨ 2 ਮੌਤਾਂ, 30 ਜ਼ਖ਼ਮੀ


Link [2022-04-23 06:15:52]



ਲਖਨਊ: ਇੱਥੇ ਇੱਕ ਘਰ ਦੀ ਬਾਲਕੋਨੀ ਢਹਿਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 30 ਜਣੇ ਜ਼ਖ਼ਮੀ ਹੋਏ ਹਨ। ਪੁਲੀਸ ਨੇ ਅੱਜ ਦੱਸਿਆ ਕਿ ਬਿਜਨੌਰ ਥਾਣੇ ਅਧੀਨ ਪਿੰਡ ਨੁਦਰੀਖੇੜਾ ਵਿੱਚ ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ ਜਦੋਂ ਘਰ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ। ਬਿਜਨੌਰ ਥਾਣ ਦੇ ਐੱਸਐੱਚਓ ਰਾਜਕੁਮਾਰ ਨੇ ਦੱਸਿਆ ਕਿ ਸਸ਼ਿੰਦਰ ਯਾਦਵ ਦੀ ਬੇਟੀ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ, ਜਿਸ ਦੌਰਾਨ ਉਨ੍ਹਾਂ ਦੇ ਜੱਦੀ ਘਰ ਦੀ ਬਾਲਕੋਨੀ ਡਿੱਗ ਪਈ। ਘਟਨਾ ਸਮੇਂ ਕਈ ਔਰਤਾਂ ਬਾਲਕੋਨੀ ਦੇ ਹੇਠਾਂ ਖੜ੍ਹੀਆਂ ਸਨ। ਪੁਲੀਸ ਮੁਤਾਬਕ ਘਟਨਾ ਵਿੱਚ ਮਰਨ ਵਾਲਿਆਂ ਦੀ ਪਛਾਣ ਸ਼ਰਧਾ (5) ਅਤੇ ਕਿਸ਼ੋਰ ਤਿਵਾੜੀ (45) ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਲੱਗਪਗ 12 ਜਣਿਆਂ ਨੂੰ ਨੇੜੇ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ।



Most Read

2024-09-20 18:47:47