Breaking News >> News >> The Tribune


‘ਭੂਲ ਭੁਲੱਈਆ 2’ ਨੇ ਕੀਤੀ 100 ਕਰੋੜ ਦੀ ਕਮਾਈ


Link [2022-05-30 07:59:51]



ਮੁੰਬਈ: ਫਿਲਮਸਾਜ਼ ਅਨੀਸ ਬਜ਼ਮੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਭੂਲ ਭੁਲੱਈਆ 2' 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਇਸ ਫਿਲਮ ਨੇ ਰਿਲੀਜ਼ ਦੇ ਦੋ ਹਫ਼ਤੇ ਪੂਰੇ ਹੋਣ 'ਤੇ ਕੁੱਲ 109.92 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਦਾਕਾਰ ਕਾਰਤਿਕ ਆਰਿਅਨ, ਕਿਆਰਾ ਅਡਵਾਨੀ, ਤੱਬੂ ਅਤੇ ਰਾਜਪਾਲ ਯਾਦਵ ਦੀ ਇਸ ਫਿਲਮ ਨੇ ਪਹਿਲੇ ਹੀ ਦਿਨ 14.11 ਕਰੋੜ ਦੀ ਕਮਾਈ ਕੀਤੀ ਸੀ। ਇਹ ਇਸ ਸਾਲ 'ਗੰਗੂਬਾਈ ਕਾਠੀਆਵਾੜੀ', 'ਜਯੇਸ਼ਭਾਈ ਜੋਰਦਾਰ' ਹੋਰ ਵੱਡੇ ਪ੍ਰਾਜੈਕਟਾਂ ਨੂੰ ਮਾਤ ਦੇਣ ਵਾਲੀ ਫਿਲਮ ਸਾਬਤ ਹੋਈ ਹੈ। ਵਪਾਰ ਵਿਸ਼ਲੇਸ਼ਕ ਤਰੁਨ ਆਦਰਸ਼ ਨੇ ਦੱਸਿਆ ਕਿ ਫਿਲਮ ਦੀ ਕਮਾਈ ਹੁਣ ਦੂਜੇ ਸ਼ਨਿਚਰਵਾਰ ਦੌਰਾਨ ਦੋਹਰੇ ਅੰਕਾਂ 'ਤੇ ਪਹੁੰਚ ਗਈ ਹੈ। ਕਾਰਤਿਕ ਆਰਿਅਨ ਨੂੰ ਇਸ ਸਮੇਂ ਬਹੁਤ ਸਾਰੇ ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਸਾਲ ਦੀ ਬਲਾਕਬਸਟਰ ਪੇਸ਼ ਕਰਨ ਲਈ ਇੱਕ ਸੁਪਰਸਟਾਰ ਵਜੋਂ ਦਰਸਾਇਆ ਗਿਆ ਹੈ। ਉਹ ਕਈ ਦਿਲਚਸਪ ਪ੍ਰਾਜੈਕਟਾਂ ਜਿਵੇਂ 'ਸ਼ਹਿਜ਼ਾਦਾ', 'ਕੈਪਟਨ ਇੰਡੀਆ' ਤੇ 'ਫਰੈੱਡੀ' ਫਿਲਮ ਜ਼ਰੀਏ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ। -ਆਈਏਐੱਨਐੱਸ



Most Read

2024-09-20 07:07:48