Sport >> The Tribune


ਐੱਫਆਈਐੱਚ ਪ੍ਰੋ ਲੀਗ: ਭਾਰਤੀ ਮਹਿਲਾ ਟੀਮ ਨੇ ਨੀਦਰਲੈਂਡਜ਼ ਨੂੰ 2-1 ਨਾਲ ਹਰਾਇਆ


Link [2022-04-08 21:16:03]



ਭੁਵਨੇਸ਼ਵਰ, 8 ਅਪਰੈਲ

ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਦੋ ਮੈਚਾਂ ਦੀ ਐੱਫਆਈਐੱਚ (ਕੌਮਾਂਤਰੀ ਹਾਕੀ ਫੈਡਰੇਸ਼ਨ) ਪ੍ਰੋ ਲੀਗ ਦੇ ਪਹਿਲੇ ਮੈਚ ਵਿੱਚ ਓਲੰਪਿਕ ਚੈਂਪੀਅਨ ਨੀਦਰਲੈਂਡਜ਼ ਨੂੰ 2-1 ਨਾਲ ਹਰਾ ਦਿੱਤਾ। ਭਾਰਤ ਨੇ ਨੇਹਾ (11ਵੇਂ ਮਿੰਟ) ਅਤੇ ਸੋਨਿਕਾ (28ਵੇਂ ਮਿੰਟ) ਦੇ ਪੈਨਲਟੀ ਕਾਰਨਰ 'ਤੇ ਕੀਤੇ ਗਏ ਗੋਲਾਂ ਦੀ ਮਦਦ ਨਾਲ ਹਾਫ਼ ਤੱਕ 2-0 ਦੀ ਲੀਡ ਬਣਾ ਲਈ। ਫਿਰ ਮੈਚ ਦੇ 40ਵੇਂ ਮਿੰਟ ਵਿੱਚ ਜੇਨਸਨ ਯਿਬੀ ਵੱਲੋਂ ਪੈਨਲਟੀ ਕਾਰਨਰ ਦਾਗ਼ਿਆ ਗਿਆ। ਇਸ ਗੋਲ ਨੇ ਨੀਦਰਲੈਂਡਜ਼ ਨੂੰ ਹਾਰ ਦੇ ਫਰਕ ਨੂੰ ਘਟਾਉਣ ਵਿੱਚ ਮਦਦ ਕੀਤੀ। ਐੱਫਆਈਐੱਚ ਪ੍ਰੋ ਲੀਗ ਵਿੱਚ ਭਾਰਤ ਦੀ ਇਹ ਚੌਥੀ ਜਿੱਤ ਹੈ। ਨੀਦਰਲੈਂਡ ਦੂਜੇ ਦਰਜੇ ਦੀ ਟੀਮ ਨਾਲ ਇੱਥੇ ਆਇਆ ਹੈ, ਪਰ ਭਾਰਤੀ ਟੀਮ ਨੇ ਤਿੰਨ ਅਹਿਮ ਖਿਡਾਰੀਆਂ ਦੀ ਗੈਰ-ਮੌਜੂਦਗੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਜਿੱਤ ਨਾਲ ਭਾਰਤੀ ਟੀਮ ਸੱਤ ਮੈਚਾਂ ਵਿੱਚ 15 ਅੰਕਾਂ ਨਾਲ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਨੀਦਰਲੈਂਡਜ਼ ਪਹਿਲੇ ਨੰਬਰ 'ਤੇ ਹੈ। ਦੋਵੇਂ ਟੀਮਾਂ ਸ਼ਨਿੱਚਰਵਾਰ ਨੂੰ ਹੋਣ ਵਾਲੇ ਦੂਜੇ ਮੁਕਾਬਲੇ ਵਿੱਚ ਫਿਰ ਆਹਮੋ-ਸਾਹਮਣੇ ਹੋਣਗੀਆਂ। -ਪੀਟੀਆਈ



Most Read

2024-09-20 05:34:05