Breaking News >> News >> The Tribune


ਸੀਐੱਨਜੀ ਦੀ ਕੀਮਤ ’ਚ 2 ਰੁਪਏ ਪ੍ਰਤੀ ਕਿਲੋ ਵਾਧਾ


Link [2022-05-21 23:32:25]



ਨਵੀਂ ਦਿੱਲੀ, 21 ਮਈ

ਕੌਮੀ ਰਾਜਧਾਨੀ ਦਿੱਲੀ ਵਿੱਚ ਸੀਐੱਨਜੀ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਵਾਧਾ ਕੀਤਾ ਗਿਆ ਹੈ। ਸੀਐੱਨਜੀ ਕੀਮਤਾਂ ਵਿੱਚ ਦੋ ਮਹੀਨਿਆਂ ਦੌਰਾਨ 13ਵੀਂ ਵਾਰ ਇਹ ਵਾਧਾ ਹੋਇਆ ਹੈ। ਇੰਦਰਪ੍ਰਸਥ ਗੈਸ ਲਿਮਟਿਡ (ਆਈਜੀਐੱਲ) ਦੀ ਵੈੱਬਸਾਈਟ 'ਤੇ ਪੋਸਟ ਜਾਣਕਾਰੀ ਮੁਤਾਬਕ ਦਿੱਲੀ ਵਿੱਚ ਸੀਐੱਨਜੀ ਦੀ ਕੀਮਤ 73.61 ਰੁਪਏ ਤੋਂ ਵਧ ਕੇ 75.61 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਦੱਸਣਯੋਗ ਹੈ ਕਿ ਸੀਐੱਨਜੀ ਕੀਮਤਾਂ ਵਿੱਚ 7 ਮਾਰਚ ਤੋਂ ਬਾਅਦ 13ਵੀਂ ਵਾਰ ਵਾਧਾ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਇਸ ਸਮੇਂ ਦੌਰਾਨ ਸੀਐੱਨਜੀ ਕੀਮਤ ਵਿੱਚ 19.60 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਜਦਕਿ ਪਿਛਲੇ ਸਾਲ ਇਸ ਦੀਆਂ ਕੀਮਤਾਂ ਵਿੱਚ 32.21 ਰੁਪਏ ਪ੍ਰਤੀ ਕਿਲੋ ਜਾਂ 60 ਫ਼ੀਸਦੀ ਵਾਧਾ ਹੋਇਆ ਸੀ। -ਪੀਟੀਆਈ



Most Read

2024-09-20 15:48:55