Breaking News >> News >> The Tribune


ਭਾਰਤ ’ਚ ਤਿਆਰ ‘ਕੋਵੋਵੈਕਸ’ ਟੀਕੇ ਦੀਆਂ 2 ਲੱਖ ਖੁਰਾਕਾਂ ਥਾਈਲੈਂਡ ਨੂੰ ਸੌਂਪੀਆਂ


Link [2022-04-22 07:14:39]



ਨਵੀਂ ਦਿੱਲੀ, 21 ਅਪਰੈਲ

ਕੁਆਡ ਗਰੁੱਪ ਦੇ ਉਪਰਾਲੇ ਸਦਕਾ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਵੱਖ-ਵੱਖ ਦੇਸ਼ਾਂ ਦੀ ਮਦਦ ਤਹਿਤ ਅੱਜ ਥਾਈਲੈਂਡ ਨੂੰ ਭਾਰਤ ਵਿੱਚ ਤਿਆਰ ਕਰੋਨਾ ਰੋਕੂ ਟੀਕੇ 'ਕੋਵੋਵੈਕਸ' ਦੀਆਂ ਦੋ ਲੱਖ ਖੁਰਾਕਾਂ ਸੌਂਪੀਆਂ ਗਈਆਂ ਹਨ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਟੀਕੇ ਦੀਆਂ ਖੁਰਾਕਾਂ ਦੀ ਖੇਪ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਨੁਤਿਨ ਚਰਨਵਿਰਾਕੁਲ ਨੂੰ ਬੈਂਕਾਂਕ ਵਿੱਚ ਭਾਰਤੀ ਰਾਜਦੂਤ ਸੁਚਿੱਤਰਾ ਦੁਰਈ, ਆਸਟਰੇਲਿਆਈ ਸਫ਼ੀਰ ਐਲਨ ਮੈਕਿਨਾਨ, ਜਾਪਾਨ ਦੇ ਦੂਤ ਨਿਸ਼ਿਦਾ ਕਜ਼ੂੁਆ ਅਤੇ ਅਮਰੀਕਾ ਦੇ ਜੇਮਸ ਵੇਮੈਨ ਵੱਲੋਂ ਸੌਂਪੀ ਗਈ। ਬਿਆਨ ਵਿੱਚ ਕਿਹਾ ਗਿਆ ਕਿ ਿੲਹ ਖੁਰਾਕਾਂ 21 ਅਪਰੈਲ ਨੂੰ ਬੈਂਕਾਂਕ ਵਿੱਚ ਸੌਂਪੀਆਂ ਗਈਆਂ। -ਪੀਟੀਆਈ



Most Read

2024-09-20 20:49:09