Breaking News >> News >> The Tribune


ਗੋਆ ’ਚ ਰਾਹੁਲ ਦੀ ਰੈਲੀ 2 ਨੂੰ


Link [2022-01-31 05:14:05]



ਪਣਜੀ: ਕਾਂਗਰਸੀ ਆਗੂ ਰਾਹੁਲ ਗਾਂਧੀ ਚੋਣਾਂ ਵਾਲੇ ਸੂਬੇ ਗੋਆ ਵਿਚ 2 ਫਰਵਰੀ ਨੂੰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਕਾਂਗਰਸ ਦੇ ਸੂਬਾਈ ਮੁਖੀ ਗਿਰੀਸ਼ ਚੋਡੰਕਰ ਨੇ ਦੱਸਿਆ ਕਿ ਕਾਂਗਰਸ ਆਗੂ ਮੁੱਖ ਮੰਤਰੀ ਦੇ ਹਲਕੇ ਸੰਖਲੀਮ ਵਿਚ ਲੋਕਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ 40 ਹਲਕਿਆਂ ਵਿਚ ਸਕਰੀਨਾਂ ਲਾਈਆਂ ਗਈਆਂ ਹਨ ਤੇ ਲੋਕ ਇਨ੍ਹਾਂ ਰਾਹੀਂ ਕਾਂਗਰਸ ਆਗੂ ਨਾਲ ਜੁੜਨਗੇ। ਮੁੱਖ ਮੰਤਰੀ ਪ੍ਰਮੋਦ ਸਾਵੰਤ ਇਸੇ ਹਲਕੇ ਤੋਂ ਵਿਧਾਇਕ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ 20 ਹਜ਼ਾਰ ਲੋਕ ਸਕਰੀਨਾਂ ਰਾਹੀਂ ਰਾਹੁਲ ਨਾਲ ਜੁੜਨਗੇ। ਇਸ ਮੌਕੇ ਰਾਹੁਲ ਪਾਰਟੀ ਦਾ ਮੈਨੀਫੈਸਟੋ ਵੀ ਜਾਰੀ ਕਰਨਗੇ। ਇੱਥੇ ਇਕ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਤਰਜਮਾਨ ਅਲਕਾ ਲਾਂਬਾ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਮੌਕੇ ਪਾਰਟੀ ਉਮੀਦਵਾਰਾਂ ਨੂੰ ਵੀ ਮਿਲਣਗੇ। -ਪੀਟੀਆਈ



Most Read

2024-09-23 12:20:12