Breaking News >> News >> The Tribune


1993 ਮੁੰਬਈ ਧਮਾਕਾ ਕੇਸ: ਗੁਜਰਾਤ ਤੋਂ ਫੜੇ 4 ਮੁਲਜ਼ਮਾਂ ਨੂੰ ਜੇਲ੍ਹ ਭੇਜਿਆ


Link [2022-05-31 08:44:30]



ਮੁੰਬਈ, 30 ਮਈ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਮਾਮਲੇ 'ਚ ਗੁਜਰਾਤ ਤੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਨੂੰ ਅੱਜ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਚਾਰ ਮੁਲਜ਼ਮਾਂ ਅਬੂ ਬਾਕਰ, ਸੱਯਦ ਕੁਰੈਸ਼ੀ, ਮੁਹੰਮਦ ਸ਼ੋਏਬ ਕੁਰੈਸ਼ੀ ਅਤੇ ਮੁਹੰਮਦ ਯੂਸੁਫ਼ ਇਸਮਾਈਲ ਨੂੰ ਗੁਜਰਾਤ ਦੇ ਅਤਿਵਾਦੀ ਵਿਰੋਧੀ ਦਸਤੇ ਨੇ 12 ਮਈ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਅੱਜ ਸੀਬੀਆਈ ਰਿਮਾਂਡ ਖ਼ਤਮ ਹੋਣ ਮਗਰੋਂ ਚਾਰਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਸੀਬੀਆਈ ਨੇ ਉਨ੍ਹਾਂ ਦਾ 14 ਹੋਰ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਅਰਜ਼ੀ ਨਕਾਰ ਦਿੱਤੀ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਮੁਲਜ਼ਮ 29 ਸਾਲਾਂ ਤੋਂ ਭਗੌੜੇ ਸਨ ਅਤੇ ਆਪਣੀ ਪਛਾਣ ਛਿਪਾਉਣ ਲਈ ਫਰਜ਼ੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਤਿਆਰ ਕਰਵਾਏ ਸਨ। -ਪੀਟੀਆਈ



Most Read

2024-09-20 04:06:19