Breaking News >> News >> The Tribune


1984 ਲੋਕ ਸਭਾ ਚੋਣਾਂ ’ਚ ਭਾਜਪਾ ਦੀ ‘ਇੱਜ਼ਤ ਰੱਖਣ’ ਵਾਲੇ ਜੰਗਾ ਰੈੱਡੀ ਦਾ ਦੇਹਾਂਤ, ਮੋਦੀ ਨੇ ਦੁੱਖ ਪ੍ਰਗਟਾਇਆ


Link [2022-02-05 15:21:08]



ਨਵੀਂ ਦਿੱਲੀ, 5 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸੀ. ਜੰਗਾ ਰੈੱਡੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਭਾਜਪਾ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀਆਂ ਕੋਸ਼ਿਸ਼ਾਂ ਦਾ ਅਨਿੱਖੜਵਾਂ ਅੰਗ ਸਨ। ਰੈਡੀ 86 ਸਾਲ ਦੇ ਸਨ। ਅੱਜ ਸਵੇਰੇ ਹੈਦਰਾਬਾਦ 'ਚ ਉਨ੍ਹਾਂ ਦੀ ਮੌਤ ਹੋ ਗਈ। ਰੈੱਡੀ ਉਨ੍ਹਾਂ ਦੋ ਸੰਸਦ ਮੈਂਬਰਾਂ 'ਚੋਂ ਇਕ ਸਨ, ਜੋ 1984 'ਚ ਭਾਜਪਾ ਦੀ ਟਿਕਟ 'ਤੇ ਚੋਣ ਜਿੱਤ ਕੇ ਸੰਸਦ ਪਹੁੰਚੇ ਸਨ। ਜਿੱਤ ਦਰਜ ਕਰਨ ਵਾਲੇ ਦੂਜੇ ਭਾਜਪਾ ਸੰਸਦ ਮੈਂਬਰ ਏਕੇ ਪਟੇਲ ਸਨ। ਉਹ ਗੁਜਰਾਤ ਦੇ ਮਹਿਸਾਣਾ ਤੋਂ ਜਿੱਤੇ ਸਨ। ਉਦੋਂ ਦੇਸ਼ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਂਗਰਸ ਨੂੰ ਹਮਦਰਦੀ ਵਜੋਂ ਲੋਕ ਸਭਾ ਵਿੱਚ ਰਿਕਾਰਡ ਸੀਟਾਂ ਮਿਲੀਆਂ ਸਨ। ਇਸ ਚੋਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਹਾਰ ਗਏ ਸਨ।



Most Read

2024-09-23 06:27:12