Breaking News >> News >> The Tribune


ਮੁਲਕ ਵਿੱਚ ਕੋਵਿਡ-19 ਦੇ 2503 ਨਵੇਂ ਮਾਮਲੇ, ਬੀਤੇ ਦੋ ਸਾਲਾਂ ਵਿੱਚ ਸਭ ਤੋਂ ਘੱਟ


Link [2022-03-14 15:37:27]



ਨਵੀਂ ਦਿੱਲੀ, 14 ਮਾਰਚ

ਭਾਰਤ ਵਿੱਚ ਕੋਵਿਡ-19 ਦੇ ਮਾਮਲੇ ਘੱਟਦੇ ਜਾ ਰਹੇ ਹਨ ਅਤੇ ਬੀਤੇ 24 ਘੰਟਿਆਂ ਵਿੱਚ 2,503 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ 680 ਦਿਨਾਂ ਵਿੱਚ ਸਭ ਤੋਂ ਘੱਟ ਹਨ, ਜਦੋਂ ਕਿ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਘੱਟ ਕੇ 36,168 ਰਹਿ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਵੇਂ ਕੇਸਾਂ ਨੂੰ ਮਿਲਾ ਕੇ ਕੁਲ ਮਾਮਲਿਆਂ ਦੀ ਗਿਣਤੀ ਵਧ ਕੇ 4,29,93,494 ਹੋ ਗਈ ਹਨ। ਤਿੰਨ ਮਈ 2020 ਨੂੰ ਕਰੋਨਾ ਦੇ 2,487 ਮਾਮਲੇ ਸਾਹਮਣੇ ਆਏ ਸਨ। ਕਰੋਨਾ ਨਾਲ ਬੀਤੇ ਇਕ ਦਿਨ ਵਿੱਚ 27 ਵਿਅਕਤੀਆਂ ਦੀ ਮੌਤ ਹੋਈ ਹੈ ਜਿਸ ਨਾਲ ਮਿ੍ਤਕਾਂ ਦਾ ਅੰਕੜਾ ਵਧ ਕੇ 5,15,877 ਹੋ ਗਿਆ ਹੈ। -ਏਜੰਸੀ



Most Read

2024-09-22 08:35:22