Breaking News >> News >> The Tribune


ਦੇਸ਼ ਵਿੱਚ ਟੀਬੀ ਦੇ ਕੇਸਾਂ ਵਿੱਚ 19 ਫ਼ੀਸਦੀ ਵਾਧਾ


Link [2022-03-28 06:36:51]



ਨਵੀਂ ਦਿੱਲੀ, 27 ਮਾਰਚ

ਇਸ ਵੇਲੇ ਦੁਨੀਆਂ ਜਦੋਂ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ਨਾਲ ਜੂਝ ਰਹੀ ਹੈ ਤਾਂ ਉਸ ਦੌਰਾਨ ਭਾਰਤ ਨੂੰ ਤਪਦਿਕ (ਟੀਬੀ) ਖ਼ਿਲਾਫ਼ ਵੀ ਲੜਾਈ ਲੜਨੀ ਪੈ ਰਹੀ ਹੈ। ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ (ਐੱਨਟੀਈਪੀ) ਨੇ ਦੇਸ਼ ਅੰਦਰ ਟੀਬੀ ਕੇਸਾਂ ਦੀ ਗਿਣਤੀ ਵਿੱਚ ਵਾਧਾ ਦਰਜ ਹੋਣ ਦੀ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਅਨੁਸਾਰ ਪਿਛਲੇ ਸਾਲ ਨਾਲੋਂ 2021 ਵਿੱਚ ਟੀਬੀ ਮਰੀਜ਼ਾਂ ਗਿਣਤੀ ਵਿੱਚ 19 ਫ਼ੀਸਦੀ ਵਾਧਾ ਹੋਇਆ ਹੈ। 2021 ਦੌਰਾਨ ਟੀਬੀ ਦੇ ਮਰੀਜ਼ਾਂ (ਨਵੇਂ ਅਤੇ ਦੁਬਾਰਾ ਹੋਣ ਵਾਲੇ) ਦੀ ਕੁੱਲ ਗਿਣਤੀ 19,33,381 ਹੋ ਗਈ ਸੀ, ਜੋ ਕਿ ਪਹਿਲਾਂ ਸਾਲ 2020 ਵਿੱਚ 16,28,161 ਸੀ। ਹਾਲਾਂਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵਿਸ਼ਵ ਤਪਦਿਕ ਦਿਵਸ ਮੌਕੇ ਵੀਰਵਾਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸਰਕਾਰ 2025 ਤੱਕ ਟੀਬੀ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ। -ਆਈਏਐੱਨਐੱਸ

ਸੀਰਮ ਇੰਸਟੀਚਿਊਟ ਨੇ ਆਰਬੀਸੀਜੀ ਟੀਕੇ ਦੀ ਹੰਗਾਮੀ ਵਰਤੋਂ ਦੀ ਮਨਜ਼ੂਰੀ ਮੰਗੀ

ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਟੀਬੀ ਤੋਂ ਬਚਾਅ 'ਚ ਕਾਰਗਰ ਆਪਣੇ ਰੀਕੌਂਬੀਨੇਂਟ ਬੀਸੀਜੀ (ਆਰਬੀਸੀਜੀ) ਟੀਕੇ ਨੂੰ ਹੰਗਾਮੀ ਵਰਤੋਂ ਦੀ ਮਨਜ਼ੂਰੀ ਦੇਣ ਲਈ ਅਰਜ਼ੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਸੀਰਮ ਇੰਸਟੀਚਿਊਟ ਦੇ ਇਕ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ 22 ਮਾਰਚ ਨੂੰ ਇਸ ਦੀ ਅਰਜ਼ੀ ਦਿੱਤੀ ਹੈ। ਮੌਜੂਦਾ ਸਮੇਂ 'ਚ ਭਾਰਤ ਦੇ ਟੀਬੀ ਟੀਕਾਕਰਨ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਜਨਮ ਦੇ ਸਮੇਂ ਜਾਂ ਇਕ ਸਾਲ ਦੀ ਉਮਰ ਦੇ ਅੰਦਰ ਬੀਸੀਜੀ ਦਾ ਟੀਕਾ ਲਗਾਇਆ ਜਾਂਦਾ ਹੈ। ਪੁਣੇ ਸਥਿਤ ਇੰਸਟੀਚਿਊਟ ਸਰਕਾਰ ਨੂੰ ਬੀਸੀਜੀ ਟੀਕੇ ਉਪਲੱਬਧ ਕਰਾਉਣ ਵਾਲੇ ਸੰਸਥਾਨਾਂ 'ਚ ਸ਼ਾਮਲ ਹੈ। -ਪੀਟੀਆਈ



Most Read

2024-09-21 20:08:26