Sport >> The Tribune


ਕੋਵਿਡ-19: ਚੀਨ ਵਿੱਚ ਮੁੜ ਵਧਣ ਲੱਗੀ ਕੇਸਾਂ ਦੀ ਗਿਣਤੀ


Link [2022-03-14 16:37:41]



ਪੇਈਚਿੰਗ, 13 ਮਾਰਚ

ਚੀਨ ਵਿਚ ਕੋਵਿਡ-19 ਮਾਮਲਿਆਂ ਦੀ ਗਿਣਤੀ ਦੋ ਸਾਲਾਂ ਵਿਚ ਸਭ ਤੋਂ ਵੱਧ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਚੀਨ ਦੀ 'ਚ ਲਾਗ ਤੋਂ ਪੀੜਤ 1807 ਮਰੀਜ਼ ਮਿਲੇ ਜਦਕਿ 131 ਮਰੀਜ਼ ਬਾਹਰਲੇ ਮੁਲਕਾਂ 'ਚੋਂ ਆਏ ਹੋਏ ਹਨ। ਇਹ ਜਾਣਕਾਰੀ ਅੱਜ ਚੀਨ ਦੇ ਕੌਮੀ ਸਿਹਤ ਕਮਿਸ਼ਨ ਨੇ ਦਿੱਤੀ। ਇਨ੍ਹਾਂ ਨਵੇਂ ਮਾਮਲਿਆਂ 'ਚੋਂ 1412 ਮਰੀਜ਼ ਜਿਲਿਨ ਪ੍ਰਾਂਤ ਦੇ ਹਨ ਜਿੱਥੇ ਕਿ ਰਾਜਧਾਨੀ ਚੈਂਗਚੁਨ ਵਿਚ ਚੀਨ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪਿਛਲੇ ਸ਼ੁੱਕਰਵਾਰ ਨੂੰ ਤਾਲਾਬੰਦੀ ਕਰਨ ਦਾ ਹੁਕਮ ਦਿੱਤਾ ਸੀ। ਪ੍ਰਸ਼ਾਸਨ ਨੇ ਚੈਂਗਚੁਨ ਤੋਂ ਇਲਾਵਾ ਹਾਲ 'ਚ ਸ਼ਾਂਡੌਂਗ ਪ੍ਰਾਂਤ ਦੇ ਯੁਚੈਂਗ ਵਿਚ ਵੀ ਤਾਲਾਬੰਦੀ ਦਾ ਹੁਕਮ ਦਿੱਤਾ ਸੀ ਜਿਸ ਦੀ ਆਬਾਦੀ ਪੰਜ ਲੱਖ ਦੇ ਕਰੀਬ ਹੈ। ਕਮਿਸ਼ਨ ਨੇ ਦੱਸਿਆ ਕਿ ਜਿਲਿਨ ਤੋਂ ਇਲਾਵਾ ਸ਼ਾਂਡੌਂਗ ਵਿਚ 175, ਗੁਆਂਡੌਂਗ 'ਚ 62, ਸ਼ਾਂਕਸੀ 'ਚ 39, ਹੈਬੇਈ 'ਚ 33, ਜਿਆਂਗਸੂ 'ਚ 23, ਤਿਆਨਜਿਨ ਵਿੱਚ 17 ਅਤੇ ਪੇਈਚਿੰਗ 'ਚ 20 ਮਾਮਲੇ ਸਾਹਮਣੇ ਆਏ ਹਨ।

ਇਸੇ ਦੌਰਾਨ ਹਾਂਗਕਾਂਗ ਵਿਚ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਜਿੱਥੇ ਅਧਿਕਾਰੀਆਂ ਨੇ ਕੋਵਿਡ-19 ਦੇ 27647 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇੱਥੇ ਕੋਵਿਡ ਕਾਰਨ 87 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੂੰ ਮਿਲਾ ਕੇ ਇੱਥੇ ਕੋਵਿਡ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ 3729 ਹੋ ਚੁੱਕੀ ਹੈ। -ਪੀਟੀਆਈ



Most Read

2024-09-20 09:28:26