Sport >> The Tribune


ਅੰਡਰ-19 ਵਿਸ਼ਵ ਕੱਪ: ਭਾਰਤ ਲਗਾਤਾਰ ਚੌਥੀ ਵਾਰ ਫਾਈਨਲ ’ਚ ਪੁੱਜਾ


Link [2022-02-04 09:32:40]



ਓਸਬਰਨ, 3 ਫਰਵਰੀ

ਕਪਤਾਨ ਯਸ਼ ਢੱਲ ਦੇ ਸੈਂਕੜੇ ਸਦਕਾ ਭਾਰਤੀ ਟੀਮ ਆਸਟਰੇਲੀਆ ਨੂੰ 96 ਦੌੜਾਂ ਨਾਲ ਮਾਤ ਦੇ ਕੇ ਲਗਾਤਾਰ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਬੁੱਧਵਾਰ ਨੂੰ ਖੇਡੇ ਗੲੇ ਸੈਮੀ ਫਾਈਨਲ ਮੁਕਾਬਲੇ ਵਿੱਚ ਕਪਤਾਨ ਨੇ 110 ਦੌੜਾਂ ਬਣਾਉਂਦਿਆਂ ਉਪ ਕਪਤਾਨ ਸ਼ਾਇਕ ਰਸ਼ੀਦ (94 ਦੌੜਾਂ) ਨਾਲ ਮਿਲ ਕੇ ਤੀਜੀ ਵਿਕਟ ਲਈ 204 ਦੀ ਭਾਈਵਾਲੀ ਕਰਦਿਆਂ ਭਾਰਤ ਟੀਮ ਦਾ ਸਕੋਰ 290/5 'ਤੇ ਪਹੁੰਚਾਇਆ। ਇਸ ਦੇ ਜਵਾਬ ਵਿੱਚ 291 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਆਸਟਰੇਲੀਆ ਦੀ ਟੀਮ ਭਾਰਤੀ ਗੇਂਦਬਾਜ਼ਾਂ ਸਾਹਮਣੇ 41.5 ਓਵਰਾਂ 'ਚ ਸਿਰਫ 194 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਵੱਲੋਂ ਲਾਚਲੈਨ ਸ਼ਾਅ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ ਜਦਕਿ ਕੋਰੀ ਮਿਲਰ ਨੇ 38 ਅਤੇ ਕੈਂਪਬੈੱਲ ਕੈਲਾਵੇਅ ਨੇ 30 ਦੌੜਾਂ ਦਾ ਯੋਗਦਾਨ ਦਿੱੱਤਾ। ਭਾਰਤ ਵੱਲੋਂ ਵਿੱਕੀ ਓਸਟਵਲ ਨੇ 3, ਰਵੀ ਕੁਮਾਰ ਤੇ ਨਿਸ਼ਾਂਤ ਸੰਧੂ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦਕਿ ਕੌਸ਼ਲ ਤਾਂਬੇ ਅਤੇ ਏ. ਰਘੂਵੰਸ਼ੀ ਨੂੰ ਇੱਕ-ਇੱਕ ਵਿਕਟ ਮਿਲੀ। ਰਿਕਾਰਡ ਚਾਰ ਵਾਰ ਦੀ ਚੈਂਪੀਅਨ ਭਾਰਤੀ ਟੀਮ ਦਾ ਹੁਣ ਫਾਈਨਲ ਵਿੱਚ ਮੁਕਾਬਲਾ ਇੰਗਲੈਂਡ ਦੀ ਟੀਮ ਨਾਲ 5 ਫਰਵਰੀ ਨੂੰ ਹੋਵੇੇਗਾ। ਇਸੇ ਦੌਰਾਨ ਯਸ਼ ਢੱਲ ਟੂਰਨਾਮੈਂਟ ਵਿੱਚ ਸੈਂਕੜਾ ਬਣਾਉਣ ਵਾਲਾ ਤੀਜਾ ਭਾਰਤੀ ਕਪਤਾਨ ਬਣ ਗਿਆ ਹੈ। -ਪੀਟੀਆਈ



Most Read

2024-09-20 13:57:16