World >> The Tribune


18 ਸਾਲਾ ਲੜਕੀ ਨਾਲ ਤੀਜਾ ਵਿਆਹ ਕਰਵਾਉਣਗੇ ਪਾਕਿਸਤਾਨ ਦੇ 49 ਸਾਲਾ ਸੰਸਦ ਮੈਂਬਰ ਆਮਿਰ ਲਿਆਕਤ


Link [2022-02-11 20:36:16]



ਇਸਲਾਮਾਬਾਦ, 11 ਫਰਵਰੀ

ਪਾਕਿਸਤਾਨ ਦੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ ਏ ਇਨਸਾਫ ਦੇ 49 ਸਾਲਾ ਸੰਸਦ ਮੈਂਬਰ ਆਮਿਰ ਲਿਆਕਤ ਤੀਜਾ ਵਿਆਹ ਕਰਵਾਉਣ ਜਾ ਰਹੇ ਹਨ। ਉਹ 18 ਸਾਲਾ ਸਕੂਲ ਦੀ ਵਿਦਿਆਰਥਣ ਨਾਲ ਵਿਆਹ ਕਰਵਾਉਣਗੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੋਨ ਕਰ ਕੇ ਵਧਾਈ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਬੁੱਧਵਾਰ ਨੂੰ ਆਮਿਰ ਲਿਆਕਤ ਦਾ ਦੂਜੀ ਪਤਨੀ ਨਾਲ ਤਲਾਕ ਹੋਇਆ ਸੀ ਤੇ ਉਨ੍ਹਾਂ 24 ਘੰਟੇ ਦੇ ਅੰਦਰ ਹੀ ਆਪਣੀ ਹੋਣ ਵਾਲੀ ਤੀਜੀ ਪਤਨੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਨਸ਼ਰ ਕਰ ਦਿੱਤੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਜਣਿਆਂ ਨੇ ਖਾਸਾ ਵਿਰੋਧ ਕੀਤਾ ਹੈ।



Most Read

2024-09-21 01:35:42