Sport >> The Tribune


ਨਡਾਲ ਨੇ ਲਗਾਤਾਰ 18ਵੀਂ ਜਿੱਤ ਦਰਜ ਕੀਤੀ


Link [2022-03-18 11:14:55]



ਇੰਡੀਅਨ ਵੇਲਜ਼: ਪੈਰ ਵਿੱਚ ਸੱਟ ਲੱਗਣ ਦੇ ਬਾਵਜੂਦ ਰਾਫੇਲ ਨਡਾਲ ਨੇ ਬੀਐੱਨਬੀ ਪਰਿਬਾਸ ਓਪਨ ਦੇ ਚੌਥੇ ਦੌਰ ਵਿਚ ਰਿਲੀ ਓਪੇਲਕਾ ਨੂੰ ਹਰਾ ਕੇ ਏਟੀਪੀ ਟੂਰ ਵਿਚ ਮਾਅਰਕਾ ਮਾਰਿਆ। ਉਹ ਲਗਾਤਾਰ 18ਵੀਂ ਜਿੱਤ ਨਾਲ ਅਜਿਹੀ ਪ੍ਰਾਪਤੀ ਕਰਨ ਵਾਲਾ ਦੂਜਾ ਖਿਡਾਰੀ ਬਣਿਆ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਨਡਾਲ ਨੇ 7-6, (3), 7-6 (5) ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਸਾਲ 1990 ਵਿਚ ਨੋਵਾਕ ਜੋਕੋਵਿਚ ਹੀ ਇਸ ਤੋਂ ਬਿਹਤਰ ਪ੍ਰਾਪਤੀ ਕਰ ਸਕਿਆ ਸੀ। ਸਰਬੀਆ ਦੇ ਖਿਡਾਰੀ ਨੇ 2020 ਵਿਚ 26-0 ਨਾਲ ਸੈਸ਼ਨ ਦੀ ਸ਼ੁਰੂਆਤ ਕੀਤੀ ਸੀ ਜਦਕਿ 2011 ਸੈਸ਼ਨ ਦੀ ਸ਼ੁਰੂਆਤ ਉਨ੍ਹਾਂ ਲਗਾਤਾਰ 41 ਮੁਕਾਬਲੇ ਜਿੱਤ ਕੇ ਕੀਤੀ ਸੀ। ਨਡਾਲ ਨੇ ਮੈਚ ਜਿੱਤਣ ਤੋਂ ਬਾਅਦ ਕਿਹਾ ਕਿ ਉਹ ਮੈਚ ਜਿੱਤਣ ਲਈ ਆਸਵੰਦ ਸੀ ਤੇ ਉਹ ਮੈਚ ਜਿੱਤਣ ਤੋਂ ਬਾਅਦ ਹਰ ਪਲ ਦਾ ਆਨੰਦ ਮਾਣ ਰਿਹਾ ਹੈ। -ਏਪੀ



Most Read

2024-09-20 07:20:48