Breaking News >> News >> The Tribune


ਮੱਧ ਪ੍ਰਦੇਸ਼: 17 ਸਾਲ ਦੀ ਲੜਕੀ ਨਾਲ ਦੋ ਨਾਬਾਲਗਾਂ ਸਣੇ ਤਿੰਨ ਵੱਲੋਂ ਸਮੂਹਿਕ ਜਬਰ ਜਨਾਹ


Link [2022-02-09 00:35:34]



ਰੀਵਾ (ਮੱਧ ਪ੍ਰਦੇਸ਼), 8 ਫਰਵਰੀ

ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਪਿੰਡ ਵਿਚ ਦੋ ਨਾਬਾਲਗਾਂ ਸਮੇਤ ਤਿੰਨ ਵਿਅਕਤੀਆਂ ਨੇ ਕਥਿਤ ਤੌਰ 'ਤੇ 17 ਸਾਲਾ ਕਬਾਇਲੀ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਵਧੀਕ ਪੁਲੀਸ ਸੁਪਰਡੈਂਟ ਸ਼ਿਵਕੁਮਾਰ ਵਰਮਾ ਨੇ ਦੱਸਿਆ ਕਿ ਇਹ ਘਟਨਾ ਰੀਵਾ ਜ਼ਿਲ੍ਹਾ ਹੈੱਡਕੁਆਰਟਰ ਤੋਂ 80 ਕਿਲੋਮੀਟਰ ਦੂਰ ਹਨੁਮਨਾ ਥਾਣਾ ਖੇਤਰ ਵਿੱਚ ਐਤਵਾਰ ਰਾਤ ਦੀ ਹੈ। ਸੋਮਵਾਰ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਆਪਣੀ ਭੈਣ ਸਮੇਤ ਮੇਲੇ ਤੋਂ ਆ ਰਹੀ ਲੜਕੀ ਨੂੰ ਤਿੰਨਾਂ ਮੁਲਜ਼ਮਾਂ ਨੇ ਅਗਵਾ ਕਰ ਲਿਆ ਅਤੇ ਉਹ ਉਸ ਨੂੰ ਜੰਗਲ ਵਿੱਚ ਲੈ ਗਏ, ਜਿੱਥੇ ਤਿੰਨਾਂ ਨੇ ਉਸ ਨਾਲ ਬਲਾਤਕਾਰ ਕੀਤਾ।



Most Read

2024-09-23 04:32:59