Breaking News >> News >> The Tribune


ਪ੍ਰਿਯੰਕਾ 167 ਰੈਲੀਆਂ ਕਰਕੇ ਸਟਾਰ ਪ੍ਰਚਾਰਕ ਵਜੋਂ ਉੱਭਰੀ


Link [2022-03-07 07:54:03]



ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸ ਦੀ ਸਟਾਰ ਪ੍ਰਚਾਰਕ ਬਣ ਕੇ ਉੱਭਰੀ ਹੈ। ਪ੍ਰਿਯੰਕਾ ਨੇ ਚੋਣਾਂ ਵਾਲੇ ਸੂਬਿਆਂ ਵਿਚ 167 ਰੈਲੀਆਂ, 42 ਰੋਡ ਸ਼ੋਅ ਤੇ ਕਈ ਵਰਚੁਅਲ ਰੈਲੀਆਂ ਕੀਤੀਆਂ ਹਨ। ਯੂਪੀ ਵਿਚ ਪਾਰਟੀ ਦੀ ਇੰਚਾਰਜ ਪ੍ਰਿਯੰਕਾ ਦੀ ਚੋਣ ਮੁਹਿੰਮ ਸੁਰਖੀਆਂ ਵਿਚ ਰਹੀ ਤੇ ਇਸ ਨੇ ਲੋਕਾਂ ਦਾ ਧਿਆਨ ਵੀ ਖਿੱਚਿਆ। ਪਾਰਟੀ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਵੱਲੋਂ ਦਿੱਤੇ ਗਏ ਨਾਅਰਿਆਂ ਨੇ ਲੋਕਾਂ ਦੇ ਦਿਲਾਂ ਵਿਚ ਥਾਂ ਬਣਾ ਲਈ ਹੈ। ਮੀਂਹ ਵਿਚ ਗਾਂਧੀ ਦਾ ਲੋਕਾਂ ਨੂੰ ਮਿਲਣਾ, ਬਾਰਾਬੰਕੀ ਵਿਚ ਖੇਤਾਂ 'ਚ ਜਾ ਕੇ ਔਰਤਾਂ ਨੂੰ ਮਿਲਣਾ ਕਾਫ਼ੀ ਵਾਇਰਲ ਹੋਇਆ ਹੈ। ਪ੍ਰਿਯੰਕਾ ਨੇ ਪੰਜਾਬ, ਗੋਆ, ਉੱਤਰਾਖੰਡ ਤੇ ਮਨੀਪੁਰ ਵਿਚ ਵੀ ਚੋਣ ਰੈਲੀਆਂ ਕੀਤੀਆਂ ਹਨ। ਪੰਜਾਬ ਦੇ ਪ੍ਰਿਯੰਕਾ ਨੇ ਤਿੰਨ ਗੇੜੇ ਲਾਏ। ਕਾਂਗਰਸ ਆਗੂ ਜ਼ਿਆਦਾਤਰ ਰੈਲੀਆਂ ਵਿਚ ਲੋਕਾਂ ਨੂੰ ਇਹ ਕਹਿੰਦੀ ਹੋਈ ਨਜ਼ਰ ਆਈ ਕਿ ਲੋਕਤੰਤਰ ਵਿਚ ਤਾਕਤ ਲੋਕਾਂ ਦੇ ਹੱਥ ਹੁੰਦੀ ਹੈ। ਪ੍ਰਿਯੰਕਾ ਨੇ ਲੋਕਾਂ ਨੂੰ ਵੋਟ ਦੀ ਤਾਕਤ ਪਛਾਣਨ ਦਾ ਸੱਦਾ ਦਿੱਤਾ ਤੇ ਮੁੱਦਿਆਂ ਉਤੇ ਵੋਟ ਦੇਣ ਦੀ ਅਪੀਲ ਕੀਤੀ। ਭਾਜਪਾ ਤੇ ਹੋਰਾਂ ਧਿਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਿਯੰਕਾ ਨੇ ਭਾਸ਼ਣਾਂ ਵਿਚ ਕਿਹਾ ਕਿ ਜਾਤੀ ਤੇ ਧਰਮ ਦੀ ਰਾਜਨੀਤੀ ਕੁਝ ਸਿਆਸੀ ਧਿਰਾਂ ਨੂੰ ਹੀ ਲਾਹਾ ਦਿੰਦੀ ਹੈ ਪਰ ਆਮ ਲੋਕਾਂ ਦਾ ਇਸ ਨਾਲ ਕੋਈ ਫ਼ਾਇਦਾ ਨਹੀਂ ਹੁੰਦਾ। -ਪੀਟੀਆਈ



Most Read

2024-09-22 12:29:02