Breaking News >> News >> The Tribune


ਮੱਧ ਪ੍ਰਦੇਸ਼: ਵਿਆਪਮ ਘਪਲੇ ’ਚ ਸੀਬੀਆਈ ਨੇ 160 ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ


Link [2022-02-18 10:34:53]



ਭੁਪਾਲ, 18 ਫਰਵਰੀ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸਾਲ 2013 ਦੇ ਪ੍ਰੀ-ਮੈਡੀਕਲ ਟੈਸਟ (ਪੀਐੱਮਟੀ) ਵਿੱਚ ਹੇਰਾਫੇਰੀ ਕਰਨ ਦੇ ਮਾਮਲੇ ਵਿੱਚ 160 ਹੋਰ ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਮੁਲਜ਼ਮਾਂ ਵਿੱਚ ਸੂਬੇ ਦੇ ਤਿੰਨ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਪ੍ਰਧਾਨ ਵੀ ਸ਼ਾਮਲ ਹਨ। ਇਸ ਦੇ ਨਾਲ ਵਿਸ਼ੇਸ਼ ਅਦਾਲਤ ਵਿੱਚ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 650 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ। ਮੁਲਜ਼ਮਾਂ ਵਿੱਚ ਮੱਧ ਪ੍ਰਦੇਸ਼ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ (ਵਿਆਪਮ) ਦੇ ਸਾਬਕਾ ਪ੍ਰੀਖਿਆ ਕੰਟਰੋਲਰ ਪੰਕਜ ਤ੍ਰਿਵੇਦੀ ਅਤੇ ਸਟੇਟ ਡਾਇਰੈਕਟੋਰੇਟ ਆਫ਼ ਮੈਡੀਕਲ ਐਜੂਕੇਸ਼ਨ (ਡੀਐਮਈ) ਦੇ ਦੋ ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵੀਵਾ ਮੈਡੀਕਲ ਕਾਲਜ (ਭੋਪਾਲ) ਦੇ ਪ੍ਰਧਾਨ ਅਜੇ ਗੋਇਨਕਾ, ਪੀਪਲਜ਼ ਮੈਡੀਕਲ ਕਾਲਜ (ਭੋਪਾਲ) ਦੇ ਪ੍ਰਧਾਨ ਐਸਐਨ ਵਿਜੇਵਰਗੀਆ ਅਤੇ ਇੰਡੈਕਸ ਮੈਡੀਕਲ ਕਾਲਜ (ਇੰਦੌਰ) ਦੇ ਸੁਰੇਸ਼ ਸਿੰਘ ਭਦੌਰੀਆ ਵਿਰੁੱਧ ਵੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਮੁਲਜ਼ਮਾਂ ਵਿੱਚ ਮੱਧ ਪ੍ਰਦੇਸ਼ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ (ਵਿਆਪਮ) ਦੇ ਸਾਬਕਾ ਪ੍ਰੀਖਿਆ ਕੰਟਰੋਲਰ ਪੰਕਜ ਤ੍ਰਿਵੇਦੀ ਅਤੇ ਸਟੇਟ ਡਾਇਰੈਕਟੋਰੇਟ ਆਫ਼ ਮੈਡੀਕਲ ਐਜੂਕੇਸ਼ਨ (ਡੀਐਮਈ) ਦੇ ਦੋ ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਚਿਰਾਯੂ ਮੈਡੀਕਲ ਕਾਲਜ (ਭੋਪਾਲ) ਦੇ ਪ੍ਰਧਾਨ ਅਜੇ ਗੋਇਨਕਾ, ਪੀਪਲਜ਼ ਮੈਡੀਕਲ ਕਾਲਜ (ਭੋਪਾਲ) ਦੇ ਪ੍ਰਧਾਨ ਐਸਐਨ ਵਿਜੇਵਰਗੀਆ ਅਤੇ ਇੰਡੈਕਸ ਮੈਡੀਕਲ ਕਾਲਜ (ਇੰਦੌਰ) ਦੇ ਸੁਰੇਸ਼ ਸਿੰਘ ਭਦੌਰੀਆ ਵਿਰੁੱਧ ਵੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ।



Most Read

2024-09-22 18:18:56