Breaking News >> News >> The Tribune


ਰਾਜ ਸਭਾ ਚੋਣਾਂ: ਭਾਜਪਾ ਨੇ 16 ਉਮੀਦਵਾਰ ਐਲਾਨੇ


Link [2022-05-30 07:59:51]



ਨਵੀਂ ਦਿੱਲੀ, 29 ਮਈ

ਭਾਜਪਾ ਨੇ ਰਾਜ ਸਭਾ ਚੋਣਾਂ ਲਈ 16 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਅਤੇ ਕੇਂਦਰੀ ਮੰਤਰੀਆਂ ਪਿਊਸ਼ ਗੋਇਲ ਤੇ ਨਿਰਮਲਾ ਸੀਤਾਰਾਮਨ ਨੂੰ ਕ੍ਰਮਵਾਰ ਮਹਾਰਾਸ਼ਟਰ ਤੇ ਕਰਨਾਟਕ ਤੋਂ ਮੈਦਾਨ ਵਿੱਚ ਉਤਾਰਿਆ ਹੈ।

ਐਲਾਨੇ ਗਏ 16 ਉਮੀਦਵਾਰਾਂ ਵਿੱਚੋਂ 6 ਉਤਰ ਪ੍ਰਦੇਸ਼ ਤੋਂ ਹਨ। ਇਨ੍ਹਾਂ ਵਿੱਚ ਸਾਬਕਾ ਵਿਧਾਇਕ ਰਾਧਾ ਮੋਹਨ ਦਾਸ ਅਗਰਵਾਲ ਵੀ ਸ਼ਾਮਲ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਗੋਰਖਪੁਰ ਸ਼ਹਿਰੀ ਸੀਟ ਛੱਡੀ ਸੀ। ਉੱਤਰ ਪ੍ਰਦੇਸ਼ ਤੋਂ ਲਕਸ਼ਮੀ ਕਾਂਤ ਵਾਜਪਾਈ, ਰਾਜ ਸਭਾ ਮੈਂਬਰ ਸੁਰੇਂਦਰ ਸਿੰਘ ਨਾਗਰ ਅਤੇ ਬੀ. ਨਿਸ਼ਾਦ ਤੋਂ ਇਲਾਵਾ ਦੋ ਮਹਿਲਾਵਾਂ ਪਾਰਟੀ ਮਹਿਲਾ ਵਿੰਗ ਦੀ ਸਾਬਕਾ ਮੁਖੀ ਦਰਸ਼ਨਾ ਸਿੰਘ ਅਤੇ ਸਾਬਕਾ ਵਿਧਾਇਕਾ ਸੰਗੀਤਾ ਯਾਦਵ ਨੂੰ ਉਮੀਦਵਾਰ ਬਣਾਇਆ ਹੈ।

ਪਾਰਟੀ ਨੇ ਕਰਨਾਟਕ, ਮਹਰਾਸ਼ਟਰ ਅਤੇ ਬਿਹਾਰ ਤੋਂ ਦੋ-ਦੋ ਜਦਕਿ ਮੱਧ ਪ੍ਰਦੇਸ਼, ਰਾਜਸਥਾਨ ਹਰਿਆਣਾ ਅਤੇ ਉੱਤਰਾਖੰਡ ਤੋਂ ਇੱਕ-ਇੱਕ ਉਮੀਦਵਾਰ ਦਾ ਨਾਂ ਐਲਾਨਿਆ ਹੈ। ਭਾਜਪਾ ਵੱਲੋਂ ਉਮੀਦਵਾਰਾਂ ਦੀ ਜਾਰੀ ਪਹਿਲੀ ਸੂਚੀ ਵਿੱਚ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਵਿਨੈ ਸਹਿਸਰਾਬੁੱਧੇ ਤੋਂ ਇਲਾਵਾ ਭਾਜਪਾ ਜਨਰਲ ਸਕੱਤਰ ਦੁਸ਼ਿਅੰਤ ਗੌਤਮ ਦਾ ਨਾਂ ਸ਼ਾਮਲ ਨਹੀਂ ਹੈ। ਭਾਜਪਾ ਵੱਲੋਂ ਜਾਰੀ ਬਿਆਨ ਮੁਤਾਬਕ ਸਾਬਕਾ ਵਿਧਾਇਕ ਕ੍ਰਿਸ਼ਨ ਲਾਲ ਪੰਵਾਰ ਨੂੰ ਹਰਿਆਣਾ, ਕਵਿਤਾ ਪਾਟੀਦਾਰ ਨੂੰ ਮੱਧ ਪ੍ਰਦੇਸ਼, ਘਣਸ਼ਿਆਮ ਤਿਵਾੜੀ ਨੂੰ ਰਾਜਸਥਾਨ ਅਤੇ ਕਲਪਨਾ ਨੂੰ ਉੱਤਰਾਖੰਡ, ਸਤੀਸ਼ ਚੰਦਰ ਦੂਬੇ ਤੇ ਸ਼ੰਭੂ ਸ਼ਰਨ ਪਟੇਲ ਨੂੰ ਬਿਹਾਰ ਤੋਂ, ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਅਨਿਲ ਸੁਖਦੇਵਰਾਓ ਬੋਂਦੇ ਨੂੰ ਮਹਾਰਾਸ਼ਟਰ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਤੇ ਅਦਾਕਾਰ ਤੋਂ ਸਿਆਸਤਦਾਨ ਬਣੇ ਜਗਦੀਸ਼ ਨੂੰ ਕਰਨਾਟਕ ਤੋਂ ਉਮੀਦਵਾਰ ਬਣਾਇਆ ਗਿਆ ਹੈ। -ਪੀਟੀਆਈ



Most Read

2024-09-20 06:40:41