World >> The Tribune


ਅਮਰੀਕਾ ਦੇ ਰੇਲਵੇ ਸਬਵੇਅ ’ਤੇ ਗੋਲੀਬਾਰੀ; 16 ਜ਼ਖ਼ਮੀ


Link [2022-04-13 07:14:00]



ਨਿਊਯਾਰਕ, 12 ਅਪਰੈਲ

ਇੱਥੋਂ ਦੇ ਬਰੁੱਕਲਿਨ ਸਟੇਸ਼ਨ 'ਤੇ ਅੱਜ ਇੱਕ ਬੰਦੂਕਧਾਰੀ ਨੇ ਸਬਵੇਅ ਰੇਲ ਗੱਡੀ 'ਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਕੁੱਲ 16 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ 'ਚੋਂ ਪੰਜ ਨੂੰ ਗੋਲੀ ਲੱਗਣ ਦੀ ਗੱਲ ਕਹੀ ਜਾ ਰਹੀ ਹੈ। ਪੁਲੀਸ ਵੱਲੋਂ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਰਾਸ਼ਟਰਪਤੀ ਜੌਅ ਬਾਇਡਨ ਨੂੰ ਵੀ ਇਸ ਘਟਨਾ ਬਾਰੇ ਜਾਣੂ ਕਰਵਾਿੲਆ ਿਗਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬਵੇਅ ਸਟੇਸ਼ਨ 'ਤੇ ਵਾਪਰੀ ਘਟਨਾ ਦੀ ਮਿਲੀ ਵੀਡੀਓ 'ਚ ਖੂਨ ਨਾਲ ਲਥਪਥ ਲੋਕ ਪਲੇਟਫਾਰਮ 'ਤੇ ਪਏ ਦਿਖਾਈ ਦੇ ਰਹੇ ਹਨ ਜਦਕਿ ਇੱਕ ਹੋਰ ਵੀਡੀਓ 'ਚ ਰੇਲ ਗੱਡੀ ਅੰਦਰੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਘਟਨਾ ਦੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਜਦੋਂ ਰੇਲ ਗੱਡੀ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਅੰਦਰੋਂ ਬਹੁਤ ਸਾਰਾ ਧੂੰਆਂ ਨਿਕਲਿਆ।

ਘਟਨਾ ਦੀ ਜਾਂਚ ਕਰ ਰਹੀਆਂ ਏਜੰਸੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ੱਕੀ ਹਮਲਾਵਰ ਨੇ ਉਸਾਰੀ ਕਾਮਿਆਂ ਵਾਲੀ ਜੈਕੇਟ ਤੇ ਗੈਸ ਮਾਸਕ ਪਹਿਨਿਆ ਹੋਇਆ ਸੀ। ਇੱਕ ਅਧਿਕਾਰੀ ਨੇ ਸ਼ੱਕ ਜ਼ਾਹਿਰ ਕੀਤਾ ਕਿ ਹਮਲਾਵਰ ਨੇ ਗੋਲੀ ਚਲਾਉਣ ਤੋਂ ਪਹਿਲਾਂ ਰੇਲ ਗੱਡੀ ਅੰਦਰ ਇੱਕ ਯੰਤਰ ਦੀ ਮਦਦ ਨਾਲ ਵੱਡੀ ਮਾਤਰਾ 'ਚ ਧੂੰਆਂ ਛੱਡਿਆ ਸੀ। ਫਾਇਰ ਬ੍ਰਿਗੇਡ ਤੇ ਪੁਲੀਸ ਵਿਭਾਗ ਨੂੰ ਪਹਿਲਾਂ ਰਿਪੋਰਟ ਮਿਲੀ ਸੀ ਕਿ ਮੌਕੇ 'ਤੇ ਬੰਬ ਧਮਾਕਾ ਹੋਇਆ ਹੈ ਪਰ ਬਾਅਦ ਵਿੱਚ ਅਧਿਕਾਰੀਆਂ ਨੇ ਟਵੀਟ ਕਰਕੇ ਸਪੱਸ਼ਟ ਕੀਤਾ ਕਿ ਮੌਕੇ ਤੋਂ ਕੋਈ ਵੀ ਧਮਾਕਾਖੇਜ਼ ਸਮੱਗਰੀ ਬਰਾਮਦ ਨਹੀਂ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਧੂੰਆਂ ਪੈਦਾ ਕਰਨ ਵਾਲੇ ਕਈ ਯੰਤਰ ਮਿਲੇ ਹਨ। ਇਸ ਘਟਨਾ 'ਚ ਜ਼ਖ਼ਮੀ ਹੋਏ 11 ਵਿਅਕਤੀਆਂ ਨੂੰ ਸਥਾਨਕ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। -ਏਪੀ



Most Read

2024-09-20 13:33:45