World >> The Tribune


ਅਮਰੀਕਾ ਦੇ ਰੇਲਵੇ ਸਬਵੇਅ ’ਤੇ ਗੋਲੀਬਾਰੀ, 16 ਜ਼ਖ਼ਮੀ


Link [2022-04-13 01:41:07]



ਨਿਊਯਾਰਕ, 12 ਅਪਰੈਲ

ਇੱਥੋਂ ਦੇ ਬਰੁੱਕਲਿਨ ਸਬਵੇਅ ਸਟੇਸ਼ਨ 'ਤੇ ਅੱਜ ਇੱਕ ਬੰਦੂਕਧਾਰੀ ਨੇ ਰੇਲ ਗੱਡੀ ਦੇ ਡੱਬੇ ਅੰਦਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦਸ ਜਣਿਆਂ ਨੂੰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਵਿੱਚ ਕੁੱਲ 16 ਜਣੇ ਜ਼ਖ਼ਮੀ ਹੋਏ ਹਨ। ਪੁਲੀਸ ਵੱਲੋਂ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬਵੇਅ ਸਟੇਸ਼ਨ 'ਤੇ ਵਾਪਰੀ ਘਟਨਾ ਦੀ ਮਿਲੀ ਵੀਡੀਓ 'ਚ ਖੂਨ ਨਾਲ ਲਥਪਥ ਲੋਕ ਪਲੇਟਫਾਰਮ 'ਤੇ ਪਏ ਦਿਖਾਈ ਦੇ ਰਹੇ ਹਨ ਜਦਕਿ ਇੱਕ ਹੋਰ ਵੀਡੀਓ 'ਚ ਰੇਲ ਗੱਡੀ ਅੰਦਰੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਘਟਨਾ ਦੀ ਜਾਂਚ ਕਰ ਰਹੀਆਂ ਏਜੰਸੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ੱਕੀ ਹਮਲਾਵਰ ਨੇ ਉਸਾਰੀ ਕਾਮਿਆਂ ਵਾਲੀ ਜੈਕੇਟ ਤੇ ਗੈਸ ਮਾਸਕ ਪਹਿਨਿਆ ਹੋਇਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਧੂੰਆਂ ਪੈਦਾ ਕਰਨ ਵਾਲੇ ਕਈ ਯੰਤਰ ਮਿਲੇ ਹਨ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। -ਏਪੀ



Most Read

2024-09-20 13:51:16