Breaking News >> News >> The Tribune


ਊਨਾ ਤੇ ਚੰਬਾ ਵਿੱਚ ਹਾਦਸਿਆਂ ਦੌਰਾਨ ਤਿੰਨ ਹਲਾਕ, 16 ਜ਼ਖ਼ਮੀ


Link [2022-04-11 07:14:31]



ਸ਼ਿਮਲਾ, 10 ਅਪਰੈਲ

ਹਿਮਾਚਲ ਪ੍ਰਦੇਸ਼ ਦੇ ਊਨਾ ਤੇ ਚੰਬਾ ਜ਼ਿਲ੍ਹਿਆਂ ਵਿੱਚ ਅੱਜ ਵਾਪਰੇ ਦੋ ਵੱਖੋ-ਵੱਖਰੇ ਹਾਦਸਿਆਂ ਵਿੱਚ ਤਿੰਨ ਵਿਅਕਤੀ ਹਲਾਕ ਤੇ 16 ਹੋਰ ਜ਼ਖ਼ਮੀ ਹੋ ਗਏ। ਰਾਜ ਆਫ਼ਤ ਪ੍ਰਬੰਧਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੰਬਾ ਜ਼ਿਲ੍ਹੇ ਵਿੱਚ ਚੰਬਾ-ਝੂਮਰ ਰੋਡ ਉੱਤੇ ਕਾਰ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਜਦੋਂਕਿ ਇਕ ਜਣਾ ਜ਼ਖ਼ਮੀ ਹੋ ਗਿਆ। ਉਧਰ ਊਨਾ ਜ਼ਿਲ੍ਹੇ ਵਿੱਚ ਹਰੋਲੀ 'ਚ ਘਾਲੂਵਾਲ ਨੇੜੇ ਛੋਟਾ ਟੈਂਪੂ ਖੱਡ ਵਿੱਚ ਡਿੱਗਣ ਨਾਲ ਇਕ ਹਲਾਕ ਤੇ 15 ਹੋਰ ਜ਼ਖ਼ਮੀ ਹੋ ਗਏ। -ਪੀਟੀਆਈ



Most Read

2024-09-21 06:00:16