World >> The Tribune


ਸ੍ਰੀਲੰਕਾ ਦੀ ਜਲ-ਸੈਨਾ ਵੱਲੋਂ 16 ਭਾਰਤੀ ਮਛੇਰੇ ਗ੍ਰਿਫ਼ਤਾਰ


Link [2022-03-26 02:20:30]



ਚੇਨੱਈ: ਸ੍ਰੀਲੰਕਾ ਦੀ ਜਲ ਸੈਨਾ ਨੇ ਤਾਮਿਲਨਾਡੂ ਦੇ 16 ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕੌਮਾਂਤਰੀ ਸਮੁੰਦਰੀ ਸੀਮਾ ਰੇਖਾ (ਆਈਐੱਮਬੀਐੱਲ) ਦੀ ਉਲੰਘਣਾ ਦੇ ਦੋਸ਼ ਹੇਠ ਮੱਛੀਆਂ ਫੜਨ ਵਾਲੀਆਂ ਦੋ ਮਸ਼ੀਨੀ ਕਿਸ਼ਤੀਆਂ ਵੀ ਜ਼ਬਤ ਕੀਤੀਆਂ ਹਨ। ਇਹ ਕਾਰਵਾਈ ਬੁੱਧਵਾਰ ਦੇਰ ਰਾਤ ਕੀਤੀ ਗਈ ਹੈ। ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਜਨਵਰੀ 2022 ਤੋਂ ਤਾਮਿਲਨਾਡੂ ਦੇ 72 ਭਾਰਤੀ ਮਛੇਰੇ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 42 ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਬੀਤੀ ਰਾਤ 16 ਹੋਰ ਮਛੇਰਿਆਂ ਦੀ ਗ੍ਰਿਫ਼ਤਾਰੀ ਨਾਲ ਸ੍ਰੀਲੰਕਾ ਦੀ ਜਲ ਸੈਨਾ ਦੀ ਹਿਰਾਸਤ ਵਿੱਚ ਤਾਮਿਲਨਾਡੂ ਦੇ ਭਾਰਤੀ ਮਛੇਰਿਆਂ ਦੀ ਕੁੱਲ ਗਿਣਤੀ 46 ਹੋ ਗਈ ਹੈ। -ਆਈਏਐੱਨਐੱਸ



Most Read

2024-09-20 21:38:50