Breaking News >> News >> The Tribune


‘ਅਪਰੇਸ਼ਨ ਗੰਗਾ’ ਤਹਿਤ 15,920 ਭਾਰਤੀਆਂ ਨੂੰ ਵਾਪਸ ਲਿਆਂਦਾ


Link [2022-03-07 07:54:03]



ਨਵੀਂ ਦਿੱਲੀ, 6 ਮਾਰਚ

'ਅਪਰੇਸ਼ਨ ਗੰਗਾ' ਤਹਿਤ 76 ਉਡਾਣਾਂ ਰਾਹੀਂ 15,920 ਤੋਂ ਵੱਧ ਭਾਰਤੀਆਂ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਗਿਆ ਹੈ। ਹੰਗਰੀ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ 'ਅਪਰੇਸ਼ਨ ਗੰਗਾ' ਤਹਿਤ ਵਿੱਢਿਆ ਮਿਸ਼ਨ ਹੁਣ ਮੁੱਕਣ ਕੰਢੇ ਹੈ ਕਿਉਂਕਿ ਅਪਰੇਸ਼ਨ ਤਹਿਤ ਆਖਰੀ ਪੜਾਅ ਦੀਆਂ ਉਡਾਣਾਂ ਸ਼ੁਰੂ ਹੋਣ ਲੱਗੀਆਂ ਹਨ। ਯੂਕਰੇਨ ਦਾ ਹਵਾਈ ਖੇਤਰ ਬੰਦ ਹੋਣ ਕਰਕੇ ਭਾਰਤ ਵੱਲੋਂ ਯੂਕਰੇਨ ਨਾਲ ਲੱਗਦੀ ਹੋਰਨਾਂ ਮੁਲਕਾਂ ਰੋਮਾਨੀਆ, ਪੋਲੈਂਡ, ਹੰਗਰੀ, ਸਲੋਵਾਕੀਆ ਤੇ ਮੋਲਡੋਵਾ ਰਾਹੀਂ ਆਪਣੇ ਨਾਗਰਿਕਾਂ ਨੂੰ ਉਥੋਂ ਕੱਢਿਆ ਜਾ ਰਿਹੈ। ਪਿਛਲੇ 24 ਘੰਟਿਆਂ ਦੌਰਾਨ 2500 ਦੇ ਕਰੀਬ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਹੰਗਰੀ, ਰੋਮਾਨੀਆ ਤੇ ਪੋਲੈਂਡ ਤੋਂ ਸੱਤ ਹੋਰ ਉਡਾਣਾਂ ਤਜਵੀਜ਼ਤ ਹਨ। ਇਨ੍ਹਾਂ ਵਿੱਚੋਂ ਪੰਜ ਉਡਾਣਾਂ ਬੁੱਡਾਰੈਸਟ ਤੇ ਇਕ ਇਕ ਉਡਾਣ ਪੋਲੈਂਡ ਦੇ ਰਜ਼ੇਜ਼ੋ ਤੇ ਰੋਮਾਨੀਆ ਦੇ ਸੁਕੀਵਾ ਤੋਂ ਆੲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗ ਦੇ ਝੰਬੇ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਉਥੋਂ ਵਾਪਸ ਲਿਆਉਣ ਲਈ ਵਿੱਢੇ 'ਅਪਰੇਸ਼ਨ ਗੰਗਾ' ਦੀ ਸਫ਼ਲਤਾ ਦਾ ਸਿਹਰਾ ਆਲਮੀ ਪੱਧਰ 'ਤੇ ਭਾਰਤ ਦੇ ਵਧਦੇ ਰਸੂਖ਼ ਸਿਰ ਬੰਨ੍ਹਿਆ ਹੈ। -ਪੀਟੀਆਈ



Most Read

2024-09-22 12:44:48