Sport >> The Tribune


ਵੈਸਟ ਇੰਡੀਜ਼ ਵੱਲੋਂ ਪਹਿਲੇ ਮੈਚ ’ਚ ਭਾਰਤ ਨੂੰ ਜਿੱਤ ਲਈ 158 ਦੌੜਾਂ ਦੀ ਚੁਣੌਤੀ


Link [2022-02-16 18:55:39]



ਕੋਲਕਾਤਾ, 16 ਫਰਵਰੀ

ਵੈਸਟ ਇੰਡੀਜ਼ ਦੀ ਟੀਮ ਨੇ ਤਿੰਨ ਟੀ-20 ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲੇ ਮੈਚ ਵਿੱਚ ਭਾਰਤ ਨੂੰ ਜਿੱਤ ਲਈ 158 ਦੌੜਾਂ ਦੀ ਚੁਣੌਤੀ ਦਿੱਤੀ ਹੈ। ਵੈਸਟ ਇੰਡੀਜ਼ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਗੁਆ 157 ਦੌੜਾਂ ਬਣਾਈਆਂ ਹਨ, ਜਿਸ ਵਿੱਚ ਨਿਕੋਲਸ ਪੂਰਨ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ ਜਦਕਿ ਕਾਇਲ ਮੇਅਰਸ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਹਰਸ਼ਲ ਪਟੇਲ ਅਤੇ ਰਵੀ ਬਿਸ਼ਨੋਈ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਇਥੇ ਕੋਲਕਾਤਾ ਦੇ ਈਡਨ ਗਾਰਡਨ 'ਚ ਭਾਰਤ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਵੈਸਟ ਇੰਡੀਜ਼ ਦੀ ਟੀਮ ਨੇ ਬੱਲੇੇਬਾਜ਼ੀ ਕਰਦਿਆਂ ਪਹਿਲਾਂ 11.3 ਓਵਰਾਂ 'ਚ 74 ਦੌੜਾਂ 'ਤੇ ਹੀ 4 ਵਿਕਟਾਂ ਗੁਆ ਲਈਆਂ ਹਨ। ਬਰੈਂਡਨ ਕਿੰਗ ਤੇ ਰੋਸਟਨ ਚੇਸ 4-4 ਦੌੜਾਂ ਜਦਕਿ ਰੋਵਨ ਪਾਵੈੱਲ 2 ਦੌੜਾਂ ਬਣਾ ਕੇ ਆਊਟ ਹੋਏ। ਭਾਰਤੀ ਟੀਮ ਵੱਲੋਂ ਖੇਡ ਸਪਿਨ ਗੇਂਦਬਾਜ਼ ਰਵੀ ਬਿਸ਼ਨੋਈ ਦਾ ਇਹ ਪਹਿਲਾ ਕੌਮਾਂਤਰੀ ਟੀ-20 ਮੈਚ ਹੈ। -ਪੀਟੀਆਈ

ਵੈਸਟ ਇੰਡੀਜ਼ ਦਾ ਬੱਲੇਬਾਜ਼ ਕੇਲ ਮੇਅਰਸ ਸ਼ਾਟ ਖੇਡਦਾ ਹੋਇਆ। --ਫੋਟੋ: ਪੀਟੀਆਈ

Most Read

2024-09-20 11:59:17