Breaking News >> News >> The Tribune


ਕਰੋਨਾ: 1549 ਨਵੇਂ ਕੇਸ, 31 ਹੋਰ ਮੌਤਾਂ


Link [2022-03-21 09:57:03]



ਨਵੀਂ ਦਿੱਲੀ, 21 ਮਾਰਚ

ਪਿਛਲੇ 24 ਘੰਟਿਆਂ ਵਿੱਚ 1549 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੀ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ 4,30,09,390 ਹੋ ਗਈ ਹੈ ਜਦੋਂਕਿ ਇਸੇ ਅਰਸੇ ਦੌਰਾਨ 31 ਹੋਰ ਮੌਤਾਂ ਨਾਲ ਕੋਵਿਡ-19 ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਗਿਣਤੀ ਵਧ ਕੇ 5,16,510 ਨੂੰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਤੱਕ ਨਵਿਆਏ ਅੰਕੜਿਆਂ ਮੁਤਾਬਕ ਕੋਵਿਡ-19 ਦੇ ਸਰਗਰਮ ਕੇਸਾਂ ਵਿੱਚ 25,106 ਕੇਸਾਂ ਦਾ ਨਿਘਾਰ ਆਇਆ ਹੈ। ਸਰਗਰਮ ਕੇਸ ਕੁੱਲ ਕੇਸਲੋਡ ਦਾ 0.06 ਫੀਸਦ ਹਨ ਜਦੋਂਕਿ ਕੋਵਿਡ-19 ਤੋਂ ਕੌਮੀ ਸਿਹਤਯਾਬੀ ਦਰ 98.74 ਫੀਸਦ ਹੈ। -ਪੀਟੀਆਈ



Most Read

2024-09-22 04:54:02