Economy >> The Tribune


ਸੈਂਸੈਕਸ ਨੇ 1,546 ਅੰਕਾਂ ਦਾ ਗੋਤਾ ਲਾਇਆ


Link [2022-01-25 08:58:33]



ਮੁੰਬਈ: ਆਲਮੀ ਬਾਜ਼ਾਰਾਂ 'ਚ ਕਮਜ਼ੋਰ ਰੁਝਾਨ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਸ਼ੇਅਰ ਵੇਚਣ ਕਾਰਨ ਸੈਂਸੈਕਸ ਨੇ ਅੱਜ 1,546 ਅੰਕਾਂ ਦਾ ਗੋਤਾ ਲਾਇਆ ਅਤੇ ਇਹ 58 ਹਜ਼ਾਰ ਤੋਂ ਹੇਠਾਂ ਜਾ ਕੇ ਬੰਦ ਹੋਇਆ। ਸਵੇਰੇ ਬਾਜ਼ਾਰ ਕਮਜ਼ੋਰ ਸ਼ੁਰੂਆਤ ਨਾਲ ਖੁੱਲ੍ਹੇ ਸਨ ਪਰ ਦੁਪਹਿਰ ਵੇਲੇ ਬਿਕਵਾਲੀ ਹਾਵੀ ਹੋ ਗਈ ਅਤੇ ਤਕਰੀਬਨ ਸਾਰੇ ਸੈਕਟਰਾਂ ਦੇ ਸੂਚਕ ਅੰਕ ਲਾਲ ਰੰਗ 'ਚ ਨਜ਼ਰ ਆਏ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,545.67 ਅੰਕਾਂ ਜਾਂ 2.62 ਫ਼ੀਸਦ ਡਿੱਗ ਕੇ 57,491.51 'ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫਟੀ 468.05 ਅੰਕਾਂ ਜਾਂ 2.66 ਫ਼ੀਸਦ ਡਿੱਗ ਕੇ 17,149.10 'ਤੇ ਬੰਦ ਹੋਇਆ। ਬਜਾਜ ਫਾਇਨਾਂਸ ਦੇ ਸ਼ੇਅਰ ਕਰੀਬ 6 ਫ਼ੀਸਦ ਤੱਕ ਡਿੱਗੇ। ਟਾਟਾ ਸਟੀਲ, ਵਿਪਰੋ, ਟੈੱਕ ਮਹਿੰਦਰਾ, ਟਾਈਟਨ, ਰਿਲਾਇੰਸ ਇੰਡਸਟਰੀਜ਼ ਅਤੇ ਐੱਚਸੀਐੱਲ ਟੈੱਕ ਦੇ ਸ਼ੇਅਰਾਂ 'ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ। -ਪੀਟੀਆਈ



Most Read

2024-09-20 04:42:14