Breaking News >> News >> The Tribune


ਭਾਰਤ ’ਚ ਕੈਂਸਰ ਦੀ ਸੁਨਾਮੀ: ਨਿੱਤ ਹੋ ਰਹੀਆਂ ਨੇ 1500 ਤੇ ਸਾਲ ’ਚ 15 ਲੱਖ ਮੌਤਾਂ, ਰਾਜ ਸਭਾ ’ਚ ਉਠਿਆ ਮਾਮਲਾ


Link [2022-03-16 13:15:12]



ਨਵੀਂ ਦਿੱਲੀ, 16 ਮਾਰਚ

ਰਾਜ ਸਭਾ 'ਚ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਅੱਜ ਦੇਸ਼ 'ਚ ਜਾਨਲੇਵਾ ਕੈਂਸਰ ਫੈਲਣ ਅਤੇ ਇਸ ਕਾਰਨ ਮੌਤਾਂ ਦੇ ਵਧਦੇ ਮਾਮਲਿਆਂ 'ਤੇ ਚਿੰਤਾ ਪ੍ਰਗਟਾਈ। ਮੈਂਬਰਾਂ ਨੇ ਸਰਕਾਰ ਤੋਂ ਇਸ ਦੀ ਰੋਕਥਾਮ ਲਈ ਉਪਾਅ ਕਰਨ ਦੀ ਮੰਗ ਕੀਤੀ। ਸਿਫ਼ਰ ਕਾਲ ਦੌਰਾਨ ਪਾਰਟੀਆਂ ਦੇ ਨੇਤਾਵਾਂ ਨੇ ਕਿਹਾ ਕਿ ਦੇਸ਼ 'ਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਕਾਰਨ ਰੋਜ਼ ਕਰੀਬ 1500 ਲੋਕ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਂਸਰ ਨਾਲ ਹਰ ਸਾਲ 12 ਤੋਂ 15 ਲੱਖ ਲੋਕ ਮਰ ਰਹੇ ਹਨ, ਜੇ ਇਸ 'ਤੇ ਕਾਬੂ ਪਾਉਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ 'ਚ ਇਹ ਸੁਨਾਮੀ ਦਾ ਰੂਪ ਧਾਰਨ ਕਰ ਲਵੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਕੈਂਪ ਲਗਾਏ ਜਾਣ ਤਾਂ ਜੋ ਕੈਂਸਰ ਦੇ ਲੱਛਣ ਦਿਖਾਈ ਦੇਣ 'ਤੇ ਲੋਕਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਇਲਾਜ ਸ਼ੁਰੂ ਕੀਤਾ ਜਾ ਸਕੇ।



Most Read

2024-09-22 06:30:58