World >> The Tribune


ਯੇਰੋਸ਼ਲਮ ਦੀ ਅਲ-ਅਕਸਾ ਮਸਜਿਦ ਵਿੱਚ ਪੁਲੀਸ ਨਾਲ ਝੜਪ ’ਚ 150 ਤੋਂ ਵੱਧ ਫਲਸਤੀਨੀ ਜ਼ਖ਼ਮੀ


Link [2022-04-16 09:56:24]



ਯੇਰੋਸ਼ਲਮ: ਇੱਥੋਂ ਦੀ ਅਲ-ਅਕਸਾ ਮਸਜਿਦ ਵਿੱਚ ਅੱਜ ਇਜ਼ਰਾਇਲੀ ਪੁਲੀਸ ਅਤੇ ਫਲਸਤੀਨੀਆਂ ਦਰਮਿਆਨ ਹੋਈ ਝੜਪ ਵਿੱਚ 150 ਤੋਂ ਵੱਧ ਫਲਸਤੀਨੀ ਜ਼ਖ਼ਮੀ ਹੋ ਗਏ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਯਹੂਦੀਆਂ ਅਤੇ ਮੁਸਲਮਾਨਾਂ ਦਾ ਪਵਿੱਤਰ ਸਥਾਨ ਹੈ ਅਤੇ ਹਮੇਸ਼ਾ ਇਜ਼ਰਾਈਲ-ਫਲਸਤੀਨ ਦਰਮਿਆਨ ਲੜਾਈ ਦਾ ਕੇਂਦਰ ਰਿਹਾ ਹੈ। ਹਾਲ ਹੀ ਦੇ ਹਿੰਸਾ ਦੇ ਦੌਰ ਦੌਰਾਨ ਤਣਾਅ ਵਧ ਗਿਆ ਸੀ। ਪਿਛਲੇ ਸਾਲ ਇਸ ਸਥਾਨ 'ਤੇ ਹੋਈ ਝੜਪ ਕਾਰਨ ਗਾਜ਼ਾ ਪੱਟੀ ਵਿੱਚ ਹਮਾਸ ਕੱਟੜਪੰਥੀਆਂ ਨਾਲ 11 ਦਿਨ ਦੀ ਲੜਾਈ ਛਿੜ ਗਈ ਸੀ। ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਅੱਜ ਸਵੇਰ ਦੀ ਨਮਾਜ਼ ਲਈ ਹਜ਼ਾਰਾਂ ਫਲਸਤੀਨੀ ਅਲ-ਅਕਸ ਮਸਜਿਦ ਵਿੱਚ ਮੌਜੂਦ ਸਨ। ਪੁਲੀਸ ਦੇ ਮਸਜਿਦ ਵਿੱਚ ਦਾਖ਼ਲ ਹੋਣ ਮਗਰੋਂ ਝੜਪ ਸ਼ੁਰੂ ਹੋ ਗਈ। ਇਸ ਦੇ ਕੁੱਝ ਘੰਟਿਆਂ ਮਗਰੋਂ ਪੁਲੀਸ ਨੇ ਐਲਾਨ ਕੀਤਾ ਕਿ ਉਸ ਨੇ ਹਿੰਸਾ 'ਤੇ ਕਾਬੂ ਪਾ ਲਿਆ ਹੈ ਅਤੇ 'ਸੈਂਕੜੇ' ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੇ ਕਿਹਾ ਕਿ ਮਸਜਿਦ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। -ਏਪੀ



Most Read

2024-09-20 11:45:29