Sport >> The Tribune


ਭਾਰਤ ਨੇ ਆਪਣੀ ਸਰਜ਼ਮੀਨ ਵਿਚ ਲਗਾਤਾਰ 15ਵੀਂ ਸੀਰੀਜ਼ ਜਿੱਤੀ; ਦੂਜੇ ਟੈਸਟ ਮੈਚ ਵਿੱਚ ਸ੍ਰੀਲੰਕਾ ਨੂੰ 238 ਦੌੜਾਂ ਨਾਲ ਹਰਾਇਆ


Link [2022-03-14 16:37:41]



ਬੰਗਲੁਰੂ, 14 ਮਾਰਚ

ਇਥੇ ਭਾਰਤ ਤੇ ਸ੍ਰੀਲੰਕਾ ਦਰਮਿਆਨ ਖੇਡੇ ਗਏ ਦੂਜੇ ਤੇ ਆਖਰੀ ਟੈਸਟ ਮੈਚ ਵਿਚ ਭਾਰਤ ਨੇ ਸ੍ਰੀਲੰਕਾ ਨੂੰ 238 ਦੌੜਾਂ ਨਾਲ ਹਰਾ ਕੇ ਸੀਰੀਜ਼ 2-0 ਨਾਲ ਜਿੱਤ ਲਈ ਹੈ। ਇਸ ਜਿੱਤ ਨਾਲ ਭਾਰਤ ਨੇ ਆਪਣੀ ਸਰਜ਼ਮੀਨ 'ਤੇ ਲਗਾਤਾਰ 15ਵੀਂ ਲੜੀ ਜਿੱਤੀ ਹੈ। ਸ੍ਰੀਲੰਕਾ ਸਾਹਮਣੇ ਦੂਜੀ ਪਾਰੀ ਵਿਚ 447 ਦੌੜਾਂ ਦਾ ਟੀਚਾ ਸੀ ਜਦਕਿ ਮਹਿਮਾਨ ਟੀਮ ਸਿਰਫ 208 ਦੌੜਾਂ ਹੀ ਬਣਾ ਸਕੀ। ਭਾਰਤ ਵਲੋਂ ਆਰ ਅਸ਼ਵਿਨ ਨੇ ਚਾਰ ਤੇ ਜਸਪ੍ਰੀਤ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ। ਦੋ ਵਿਕਟਾਂ ਅਕਸ਼ਰ ਪਟੇਲ ਤੇ ਇਕ ਰਵਿੰਦਰ ਜਡੇਜਾ ਦੇ ਖਾਤੇ ਪਈ।



Most Read

2024-09-20 09:49:31