World >> The Tribune


ਆਰਥਿਕ ਸੰਕਟ: ਸ੍ਰੀਲੰਕਾ ਤੋਂ 15 ਹੋਰ ਲੋਕ ਭਾਰਤ ਪਹੁੰਚੇ


Link [2022-04-26 10:00:03]



ਰਾਮੇਸ਼ਵਰਮ (ਤਾਮਿਲਨਾਡੂ), 25 ਅਪਰੈਲ

ਸ੍ਰੀਲੰਕਾ ਵਿੱਚ ਆਰਥਿਕ ਸੰਕਟ ਦੇ ਚੱਲਦਿਆਂ 15 ਹੋਰ ਲੋਕ ਉੱਥੋਂ ਕਿਸ਼ਤੀ ਰਾਹੀਂ ਸੋਮਵਾਰ ਨੂੰ ਇੱਥੇ ਪਹੁੰਚੇ ਹਨ, ਜਿਨ੍ਹਾਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਲੰਕਾਈ ਤਾਮਿਲ ਲੋਕ ਇੱਥੇ ਧਨੁਸ਼ਕੋਡੀ ਦੇ ਅਰਿਚਲਮੁਨਾਈ ਪਹੁੰਚੇ ਅਤੇ ਪੁਲੀਸ ਨੂੰ ਉਨ੍ਹਾਂ ਨੂੰ ਮੰਡਪਮ ਕੈਂਪ ਵਿੱਚ ਲੈ ਕੇ ਆਈ। ਪੁਲੀਸ ਜਾਂਚ ਦੌਰਾਨ 5 ਔਰਤਾਂ ਤੇ 6 ਪੁਰਸ਼ਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੇੇਸ਼ (ਸ੍ਰੀਲੰਕਾ) ਵਿੱਚ ਆਰਥਿਕ ਸੰਕਟ ਕਾਰਨ ਖਾਦ ਪਦਾਰਥਾਂ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋ ਗਿਆ ਹੈ, ਜਿਹੜਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਹ ਕਿਸ਼ਤੀ ਰਾਹੀਂ ਤਾਮਿਲਨਾਡੂ ਪਹੁੰਚੇ ਹਨ। ਦੱਸਣਯੋਗ ਹੈ ਕਿ ਇਨ੍ਹਾਂ 15 ਲੋਕਾਂ ਦੇ ਆਉਣ ਨਾਲ ਹਾਲੀਆ ਦਿਨਾਂ 'ਚ ਭਾਰਤ ਪਹੁੰਚਣ ਵਾਲੇ ਸ੍ਰੀਲੰਕਾਈ ਲੋਕਾਂ ਦੀ ਗਿਣਤੀ 75 ਹੋ ਗਈ ਹੈ। -ਪੀਟੀਆਈ



Most Read

2024-09-20 06:45:24