Breaking News >> News >> The Tribune


ਐੱਨਪੀਏਏ ਵੱਲੋਂ 15 ਦਵਾਈਆਂ ਦੀਆਂ ਕੀਮਤਾਂ ਨਿਰਧਾਰਿਤ


Link [2022-04-20 05:15:02]



ਨਵੀਂ ਦਿੱਲੀ, 19 ਅਪਰੈਲ

ਕੌਮੀ ਫਾਰਮਾਸਿਉਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਨੇ ਡਾਇਬਟੀਜ਼ (ਸ਼ੱਕਰ ਰੋਗ) ਸਣੇ ਵੱਖ ਵੱਖ ਰੋਗਾਂ ਦੇ ਇਲਾਜ 'ਚ ਕੰਮ ਆਉਂਦੀਆਂ 15 ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਨਿਰਧਾਰਿਤ ਕਰ ਦਿੱਤੀਆਂ ਹਨ। ਡਰੱਗ ਕੀਮਤਾਂ ਬਾਰੇ ਰੈਗੂਲੇਟਰ ਨੇ ਕਿਹਾ ਕਿ ਮਾਰਚ ਮਹੀਨੇ ਦੇ ਆਖਰੀ ਹਫ਼ਤੇ ਹੋਈ ਮੀਟਿੰਗ ਦੌਰਾਨ ਕੀਮਤਾਂ ਨਿਰਧਾਰਿਤ ਕਰਨ ਦਾ ਫੈਸਲਾ ਲਿਆ ਗਿਆ ਸੀ। ਇਨ੍ਹਾਂ ਦਵਾਈਆਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੂੰ ਹੁਣ ਐੱਨਪੀਪੀਏ ਵੱਲੋਂ ਸਿਫਾਰਸ਼ ਕੀਤੀਆਂ ਨਵੀਂ ਪ੍ਰਚੂਨ ਕੀਮਤਾਂ ਦਾ ਪਾਲਣ ਕਰਨਾ ਹੋਵੇਗਾ। ਐਸੋਸੀੲੇਟਿਡ ਬਾਇਓਟੈੱਕ, ਡੈਲਸ ਲੈਬਾਰਟਰੀਜ਼ ਵੱਲੋਂ ਤਿਆਰ ਤੇ ਮਾਰਕੀਟਿੰਗ ਵਾਲੀ ਮੈਟਫੋਰਮਿਨ (ਐਕਸਟੈਂਡਿਡ ਰਿਲੀਜ਼)+ ਟੈਨੇਲਿਗਲਿਪਟਿਨ ਦੀ ਕੀਮਤ ਪ੍ਰਤੀ ਗੋਲੀ 7.14 ਰੁਪੲੇ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ ਡੈਪਾਗਲਿਫਲੋਜ਼ਿਨ+ ਮੈਟਫੋਰਮਿਨ ਹਾਈਡਰੋਕਲੋਰਾਈਡ ਦੀ ਕੀਮਤ 10.7 ਰੁਪਏ ਪ੍ਰਤੀ ਗੋਲੀ ਮਿੱਥੀ ਗਈ ਹੈ। ਇਹ ਦੋਵੇਂ ਗੋਲੀਆਂ ਸ਼ੂਗਰ ਦੇ ਇਲਾਜ ਵਿੱਚ ਕੰਮ ਆਉਂਦੀਆਂ ਹਨ। ਕੁਝ ਹੋਰਨਾਂ ਦਵਾਈਆਂ ਦੀਆਂ ਕੀਮਤਾਂ ਵੀ ਮਿੱਥੀਆਂ ਗਈਆਂ ਹਨ। -ਪੀਟੀਆਈ



Most Read

2024-09-20 22:39:07