Breaking News >> News >> The Tribune


ਕਾਂਗਰਸ ਵੱਲੋਂ ਸਰਕਾਰ ਨੂੰ ਪੰਚਾਰੀਪੁਰੀ ਫਲੈਟ 15 ਤੱਕ ਖਾਲੀ ਕਰਨ ਦਾ ਭਰੋਸਾ


Link [2022-04-05 07:54:45]



ਨਵੀਂ ਦਿੱਲੀ: ਕਾਂਗਰਸ ਨੇ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਵੱਲੋਂ ਦਿੱਲੀ ਦੇ ਲੁਟੀਅਨਜ਼ 'ਚ ਪੰਚਾਰੀਪੁਰੀ 'ਚ ਸਥਿਤ ਇੱਕ ਰਿਹਾਇਸ਼ ਨੂੰ 15 ਅਪਰੈਲ ਤੱਕ ਖਾਲੀ ਕਰ ਦਿੱਤਾ ਜਾਵੇਗਾ। ਸੂਤਰਾਂ ਮੁਤਾਬਕ ਇਹ ਭਰੋਸਾ ਅਸਟੇਟ ਡਾਇਰੈਕਟੋਰੇਟ ਵੱਲੋਂ ਸਬੰਧਤ ਧਿਰ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕਰਨ ਦੇ ਕੁਝ ਦਿਨਾਂ ਬਾਅਦ ਦਿਵਾਇਆ ਗਿਆ ਹੈ। ਇਸ ਨੋਟਿਸ ਰਾਹੀਂ ਸਬੰਧਤ ਧਿਰ ਨੂੰ ਇਹ ਫਲੈਟ ਖਾਲੀ ਕਰਨ ਲਈ ਕਿਹਾ ਗਿਆ ਸੀ, ਜਿਸ 'ਚ ਪਹਿਲਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਸਹਾਇਕ ਵਿਨਸੈਂਟ ਜੌਰਜ ਦੀ ਰਿਹਾਇਸ਼ ਸੀ। -ਪੀਟੀਆਈ



Most Read

2024-09-21 12:34:11