World >> The Tribune


ਕਾਬੁਲ ’ਚ ਧਮਾਕਾ, 15 ਜ਼ਖ਼ਮੀ


Link [2022-04-04 08:14:35]



ਕਾਬੁਲ, 3 ਅਪਰੈਲ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ ਧਮਾਕੇ 'ਚ 15 ਜਣੇ ਫੱਟੜ ਹੋ ਗਏ ਹਨ। ਧਮਾਕੇ ਦੇ ਕਾਰਨਾਂ ਬਾਰੇ ਹਾਲੇ ਤੱਕ ਕੁਝ ਸਪੱਸ਼ਟ ਨਹੀਂ ਹੈ ਤੇ ਨਾ ਹੀ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਨੇ ਵੀ ਹਾਲੇ ਤੱਕ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ। ਮੌਕੇ ਦੇ ਇਕ ਗਵਾਹ ਨੇ ਦੱਸਿਆ ਕਿ ਧਮਾਕਾ ਇਕ ਬਾਜ਼ਾਰ ਵਿਚ ਹੋਇਆ ਜਿੱਥੇ ਕਰੰਸੀ ਬਦਲੀ ਜਾਂਦੀ ਹੈ। ਹਾਲਾਂਕਿ ਧਮਾਕੇ ਮੌਕੇ ਬਾਜ਼ਾਰ ਬੰਦ ਸੀ। ਦੱਸਣਯੋਗ ਹੈ ਕਿ ਕਾਬੁਲ ਵਿਚ ਕਈ ਮਹੀਨਿਆਂ ਮਗਰੋਂ ਕੋਈ ਧਮਾਕਾ ਹੋਇਆ ਹੈ। ਸੱਤਾ ਸੰਭਾਲਣ ਤੋਂ ਬਾਅਦ ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਪੂਰੇ ਮੁਲਕ ਵਿਚ ਪੁਖ਼ਤਾ ਸੁਰੱਖਿਆ ਬੰਦੋਬਸਤ ਕੀਤੇ ਹਨ। ਕਾਬੁਲ ਸ਼ਹਿਰ ਵਿਚ ਕਈ ਥਾਵਾਂ 'ਤੇ ਤਾਲਿਬਾਨ ਦੇ ਲੜਾਕੇ ਨਾਕਾਬੰਦੀ ਕਰ ਕੇ ਰੱਖਦੇ ਹਨ। ਤਾਲਿਬਾਨ ਨੂੰ ਸਭ ਤੋਂ ਵੱਡਾ ਖ਼ਤਰਾ ਖੋਰਾਸਾਨ ਸੂਬੇ ਦੇ ਇਸਲਾਮਿਕ ਸਟੇਟ ਗਰੁੱਪ ਤੋਂ ਹੈ। -ਏਪੀ



Most Read

2024-09-20 18:01:30