Breaking News >> News >> The Tribune


ਨੀਟ ਲਈ ਕੱਟ ਆਫ 15 ਫੀਸਦ ਤੱਕ ਘਟਾਉਣ ਨੂੰ ਮਨਜ਼ੂਰੀ


Link [2022-03-13 05:14:03]



ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਅੰਦਰ ਖਾਲੀ ਪਈਆਂ ਸੀਟਾਂ ਭਰਨ ਲਈ ਐੱਨਈਈਟੀ (ਨੀਟ) ਪੀਜੀ ਪ੍ਰੀਖਿਆ 'ਚ ਸਾਰੀਆਂ ਸ਼੍ਰੇਣੀਆਂ ਲਈ ਕੱਟ ਆਫ 15 ਫੀਸਦ ਘਟਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੈਡੀਕਲ ਕੌਂਸਲਿੰਗ ਕਮੇਟੀ (ਐੱਮਸੀਸੀ) ਨੇ ਪ੍ਰੀਖਿਆਵਾਂ ਲਈ ਕੌਮੀ ਬੋਰਡ ਨੂੰ ਅਧਿਕਾਰਤ ਤੌਰ 'ਤੇ ਪੱਤਰ ਜਾਰੀ ਕਰਕੇ ਦੱਸਿਆ ਕਿ ਸਿਹਤ ਮੰਤਰਾਲੇ ਨੇ ਸਾਰੀਆਂ ਸ਼੍ਰੇਣੀਆਂ ਲਈ ਕੱਟ ਆਫ 15 ਫੀਸਦ ਤੱਕ ਘਟਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਲੰਮੀ ਵਿਚਾਰ ਚਰਚਾ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਹੁਣ ਇਹ ਕੱਟ ਆਫ ਘਟਾ ਕੇ ਜਨਰਲ ਸ਼੍ਰੇਣੀ ਲਈ 35 ਫੀਸਦ, ਸਰੀਰਕ ਤੌਰ 'ਤੇ ਅਪਾਹਜ (ਜਨਰਲ ਵਰਗ) ਲਈ 30 ਫੀਸਦ ਤੇ ਰਾਖਵੇਂ ਵਰਗਾਂ (ਐੱਸਸੀ/ਐੱਸਟੀ/ਓਬੀਸੀ) ਲਈ 25 ਫੀਸਦ ਹੋ ਸਕਦੀ ਹੈ। -ਆਈਏਐੱਨਐੱਸ



Most Read

2024-09-22 01:58:07