Economy >> The Tribune


ਸੈਂਸੈਕਸ 1,491 ਅੰਕ ਡਿੱਗਿਆ


Link [2022-03-07 17:15:37]



ਮੁੰਬਈ, 7 ਮਾਰਚ

ਰੂਸ-ਯੂਕਰੇਨ ਜੰਗ ਕਾਰਨ ਆਲਮੀ ਬਾਜ਼ਾਰ ਵਿੱਚ ਮੰਦੀ ਅਤੇ ਤੇਲ ਦੀਆਂ ਵਧੀਆਂ ਕੀਮਤਾਂ ਵਿਚਾਲੇ ਅੱਜ ਸੈਂਸੈਕਸ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ, ਮੁੰਬਈ ਸਟਾਕ ਐਂਕਸਚੇਂਜ 1,491 ਅੰਕ ਡਿੱਗ ਕੇ 52,842.75 'ਤੇ ਬੰਦ ਹੋਇਆ। ਉਧਰ ਨਿਫਟੀ ਵੀ 15900 ਤੋਂ ਹੇਠਾਂ ਚਲਾ ਗਿਆ। ਵਧੇਰੇ ਖੇਤਰਾਂ ਵਿੱਚ ਅੱਜ ਵਿਕਰੀ ਦੇਖਣ ਨੂੰ ਮਿਲੀ। ਲਗਾਤਾਰ ਚੌਥੇ ਦਿਨ ਗਿਰਾਵਟ ਦੇ ਚੱਲਦੇ 30 ਸ਼ੇਅਰਾਂ ਵਾਲਾ ਬੰਬਈ ਸਟਾਕ ਐਕਸਚੇਂਜ਼ ਦੀ ਸ਼ੁਰੂਆਤ ਕਮਜ਼ੋਰ ਰਹੀ ਤੇ ਦਿਨ ਵਿੱਚ ਇਕ ਵਾਰ ਇਹ 1,966.71 ਅੰਕਾਂ ਦੀ ਗਿਰਾਵਟ ਨਾਲ 52,367.10 'ਤੇ ਆ ਗਿਆ ਸੀ। ਐਨਐਸਈ ਨਿਫਟੀ 382.20 ਅੰਕਾਂ ਦੀ ਗਿਰਾਵਟ ਨਾਲ 15,863.15 'ਤੇ ਬੰਦ ਹੋਇਆ।-ਏਜੰਸੀ



Most Read

2024-09-20 03:08:22