Breaking News >> News >> The Tribune


ਨੀਟ-ਪੀਜੀ: ਸੁਪਰੀਮ ਕੋਰਟ ਵੱਲੋਂ 146 ਸੀਟਾਂ ’ਤੇ ਏਆਈਕਿਊ ਮੌਪ-ਅਪ ਰਾਊਂਡ ਦੀ ਕਾਊਂਸਲਿੰਗ ਰੱਦ


Link [2022-04-01 08:14:11]



ਨਵੀਂ ਦਿੱਲੀ, 31 ਮਾਰਚ

ਸੁਪਰੀਮ ਕੋਰਟ ਨੇ 146 ਤੋਂ ਵੱਧ ਨਵੀਆਂ ਸੀਟਾਂ 'ਤੇ ਤਰੁੱਟੀਆਂ ਦੂਰ ਕਰਨ ਲਈ ਨੀਟੀ-ਪੀਜੀ 2021-22 ਦਾਖ਼ਲਿਆਂ ਲਈ 'ਆਲ ਇੰਡੀਆ ਕੋਟਾ ਮੌਪ-ਅਪ' ਰਾਊਂਡ ਦੀ ਕਾਊਂਸਲਿੰਗ ਅੱਜ ਰੱਦ ਕਰ ਦਿੱਤੀ ਹੈ। ਇਹ 146 ਸੀਟਾਂ ਉਮੀਦਵਾਰਾਂ ਲਈ ਪਿਛਲੇ ਵਾਰ ਦੀ ਕਾਊਂਸਿਲੰਗ ਵਿੱਚ ਉਪਲਬਧ ਨਹੀਂ ਸਨ ਤੇ ਉਨ੍ਹਾਂ ਕੋਲ ਇਨ੍ਹਾਂ ਸੀਟਾਂ ਲਈ ਕਾਊਂਸਲਿੰਗ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਸੀ। ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਸੂਰਿਆ ਕਾਂਤ ਤੇ ਜਸਟਿਸ ਬੇਲਾ ਐੱਮ ਤ੍ਰਿਵੇਦੀ ਦੇ ਬੈਂਚ ਨੇ 146 ਨਵੀਆਂ ਸੀਟਾਂ ਸਬੰਧੀ ਕਾਊਂਸਲਿੰਗ ਲਈ ਵਿਸ਼ੇਸ਼ ਰਾਊਂਡ ਕਰਵਾਉਣ ਤੇ ਦੂਜੇ ਪੜਾਅ ਵਿੱਚ ਆਲ ਇੰਡੀਆ ਕੋਟਾ (ਏਆਈਕਿਊ) ਜਾਂ ਸੂਬਾਈ ਕੋਟੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ। ਬੈਂਚ ਨੇ ਸਿਹਤ ਸੇਵਾਵਾਂ ਲਈ ਡਾਇਰੈਕਟਰ ਜਨਰਲ (ਡੀਜੀਐੱਚਐੱਸ) ਨੂੰ 24 ਘੰਟਿਆਂ ਅੰਦਰ ਵਿਦਿਆਰਥੀਆਂ ਤੋਂ ਆਪਸ਼ਨਾਂ ਮੰਗਣ ਤੇ ਆਪਸ਼ਨਾਂ ਮਿਲਣ ਦੇ 72 ਘੰਟਿਆਂ ਅੰਦਰ ਪ੍ਰਕਿਰਿਆ ਪੂਰੀ ਕਰਨ ਦਾ ਹੁਕਮ ਦਿੱਤਾ। ਬੈਂਚ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ ਦੀ ਧਾਰਾ 142 ਤਹਿਤ ਇਸ ਦੇ ਅਧਿਕਾਰ ਖੇਤਰ ਦੀ ਵਰਤੋਂ ਕਰਦਿਆਂ ਸਾਰੇ ਹੁਕਮ ਦਿੱਤੇ ਗਏ ਹਨ। ਸਰਵਉੱਚ ਅਦਾਲਤ ਨੇ ਬੀਤੇ ਦਿਨ ਕੇਂਦਰ ਸਰਕਾਰ ਨੂੰ ਨੀਟ-ਪੀਜੀ 2021-22 ਕਾਊਂਸਲਿੰਗ ਦੇ 'ਮੌਪ-ਅਪ ਰਾਊਂਡ' ਵਿੱਚ ਵੀਰਵਾਰ ਤੱਕ ਸਟੇਟਸ-ਕੋ ਬਣਾਈ ਰੱਖਣ ਦਾ ਹੁਕਮ ਦਿੱਤਾ ਸੀ ਤੇ ਡੀਜੀਐੱਚਐੱਸ ਤੋਂ ਉਨ੍ਹਾਂ ਮੁੱਦਿਆਂ 'ਤੇ ਮੁੜ ਵਿਚਾਰ ਕਰਨ ਲਈ ਕਿਹਾ, ਜਿਨ੍ਹਾਂ ਵਿੱਚ 146 ਨਵੀਆਂ ਸੀਟਾਂ ਜੋੜਨ ਦਾ ਫ਼ੈਸਲਾ ਵੀ ਸ਼ਾਮਲ ਹੈ। -ਪੀਟੀਆਈ



Most Read

2024-09-21 15:42:49