Breaking News >> News >> The Tribune


ਅਸਾਮ ’ਚ ਟ੍ਰਿਬਿਊਨਲਜ਼ ਨੇ 1.43 ਲੱਖ ਵਿਅਕਤੀ ਵਿਦੇਸ਼ੀ ਐਲਾਨੇ


Link [2022-02-10 06:53:47]



ਨਵੀਂ ਦਿੱਲੀ: ਅਸਾਮ 'ਚ ਕੰਮ ਕਰ ਰਹੇ ਫਾਰਨਰਜ਼ ਟ੍ਰਿਬਿਊਨਲਜ਼ ਨੇ 1,43,466 ਵਿਅਕਤੀਆਂ ਨੂੰ ਹੁਣ ਤੱਕ ਵਿਦੇਸ਼ੀ ਐਲਾਨਿਆ ਹੈ। ਇਨ੍ਹਾਂ 'ਚੋਂ 329 ਨੂੰ ਉਨ੍ਹਾਂ ਦੇ ਮੁਲਕ ਵਾਪਸ ਭੇਜ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਇ ਨੇ ਅੱਜ ਰਾਜ ਸਭਾ 'ਚ ਦੱਸਿਆ ਕਿ ਟ੍ਰਿਬਿਊਨਲਜ਼ ਵੱਲੋਂ ਕੁੱਲ 1,21,598 ਵਿਅਕਤੀਆਂ ਨੂੰ ਭਾਰਤੀ ਐਲਾਨਿਆ ਗਿਆ ਹੈ। ਇਕ ਸਵਾਲ ਦੇ ਲਿਖਤੀ ਜਵਾਬ 'ਚ ਉਨ੍ਹਾਂ ਕਿਹਾ, ''ਅਸਾਮ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ 'ਚ ਇਸ ਸਮੇਂ ਫਾਰਨਰਜ਼ ਟ੍ਰਿਬਿਊਨਲਜ਼ ਦੀ ਗਿਣਤੀ 100 ਹੈ। ਇਨ੍ਹਾਂ ਟ੍ਰਿਬਿਊਨਲਜ਼ 'ਚ ਪਿਛਲੇ ਸਾਲ 31 ਦਸਬੰਰ ਤੱਕ ਬਕਾਇਆ ਪਏ ਕੇਸਾਂ ਦੀ ਕੁੱਲ ਗਿਣਤੀ 1,23,829 ਹੈ।'' ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਿਰਾਸਤੀ ਕੇਂਦਰ ਜਾਂ ਕੈਂਪਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀਆਂ ਤਾਕਤਾਂ ਦਿੱਤੀਆਂ ਗਈਆਂ ਹਨ। -ਪੀਟੀਆਈ



Most Read

2024-09-23 02:26:43