World >> The Tribune


ਨੇਪਾਲ ਹਵਾਈ ਹਾਦਸਾ: 14 ਲਾਸ਼ਾਂ ਬਰਾਮਦ


Link [2022-05-30 11:56:03]



ਕਾਠਮੰਡੂ, 30 ਮਈ

ਇਥੇ ਗੁਆਚੇ ਹੋਏ ਹਵਾਈ ਜਹਾਜ਼ ਦਾ ਮਲਬਾ ਮਿਲ ਗਿਆ ਹੈ ਤੇ 14 ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਤਾਰਾ ਏਅਰਲਾਈਨਜ਼ ਦੇ ਜਹਾਜ਼ ਵਿਚ ਭਾਰਤ ਦੇ ਠਾਣੇ ਦੇ ਤ੍ਰਿਪਾਠੀ ਪਰਿਵਾਰ ਦੇ ਚਾਰ ਜਣੇ ਵੀ ਸਵਾਰ ਸਨ। ਉਹ ਪਰਿਵਾਰ ਸਣੇ ਛੁੱਟੀਆਂ ਬਿਤਾਉਣ ਨੇਪਾਲ ਗਏ ਸਨ। ਇਸ ਪਰਿਵਾਰ ਦੇ ਪਤੀ-ਪਤਨੀ ਦਾ ਤਲਾਕ ਹੋਣ ਵਾਲਾ ਸੀ ਤੇ ਤਲਾਕ ਤੋਂ ਪਹਿਲਾਂ ਅਦਾਲਤ ਨੇ ਪਰਿਵਾਰ ਨੂੰ 10 ਦਿਨ ਇਕੱਠੇ ਬਿਤਾਉਣ ਲਈ ਕਿਹਾ ਸੀ। ਇਨ੍ਹਾਂ ਦੀ ਪਛਾਣ ਅਸ਼ੋਕ ਤ੍ਰਿਪਾਠੀ 51 ਸਾਲ, ਪਤਨੀ ਵੈਭਵੀ 51 ਸਾਲ, ਲੜਕਾ ਧਨੁਸ਼ ਤੇ ਲੜਕੀ ਰਿਤਿਕਾ ਵਜੋਂ ਹੋਈ ਹੈ।



Most Read

2024-09-19 16:21:14