Breaking News >> News >> The Tribune


ਦਿੱਲੀ: ਜਹਾਂਗੀਰਪੁਰੀ ਹਿੰਸਾ ਸਬੰਧੀ 14 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ


Link [2022-04-17 10:55:49]



ਨਵੀਂ ਦਿੱਲੀ, 17 ਅਪਰੈਲ

ਦਿੱਲੀ ਦੇ ਜਹਾਂਗੀਰਪੁਰੀ 'ਚ ਦੋ ਫਿਰਕਿਆਂ ਵਿਚਾਲੇ ਹਿੰਸਾ ਤੋਂ ਇਕ ਦਿਨ ਬਾਅਦ ਪੁਲੀਸ ਨੇ ਅੱਜ ਦੱਸਿਆ ਕਿ ਹੁਣ ਤੱਕ 14 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲੀਸ ਨੇ ਧਾਰਾ 147, 148, 149, 186, 353, 332, 323, 427, 436, 307, 120 ਬੀ ਆਈਪੀਸੀ ਦੀ ਧਾਰਾ 27 ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਿੰਸਾ ਦੌਰਾਨ ਅੱਠ ਪੁਲੀਸ ਮੁਲਾਜ਼ਮਾਂ ਸਮੇਤ ਨੌਂ ਵਿਅਕਤੀ ਜ਼ਖ਼ਮੀ ਹੋਏ ਹਨ। ਪੁਲੀਸ ਅਧਿਕਾਰੀ ਨੇ ਕਿਹਾ, 'ਕੁੱਲ ਨੌਂ ਵਿਅਕਤੀ (8 ਪੁਲੀਸ ਕਰਮਚਾਰੀ ਅਤੇ 1 ਨਾਗਰਿਕ) ਜ਼ਖਮੀ ਹੋਏ ਹਨ। ਸਾਰਿਆਂ ਨੂੰ ਬੀਜੇਆਰਐੱਮ ਹਸਪਤਾਲ ਲਿਜਾਇਆ ਗਿਆ ਹੈ। ਸਬ ਇੰਸਪੈਕਟਰ ਨੂੰ ਗੋਲੀ ਲੱਗੀ ਹੈ। ਉਸ ਦੀ ਹਾਲਤ ਸਥਿਰ ਹੈ।'



Most Read

2024-09-21 00:35:32