World >> The Tribune


ਚੀਨ ’ਚ 14 ਕੋਲਾ ਖਾਣ ਮਜ਼ਦੂਰਾਂ ਦੀ ਮੌਤ


Link [2022-03-07 08:34:23]



ਪੇਈਚਿੰਗ, 6 ਮਾਰਚ

ਚੀਨ ਵਿੱਚ ਦਸ ਦਿਨਾਂ ਪਹਿਲਾਂ ਕੋਲਾ ਖਾਣ ਢਹਿਣ ਕਾਰਨ ਉਸ ਵਿੱਚ ਫਸੇ 14 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਅੱਜ ਖ਼ਬਰਾਂ ਵਿੱਚ ਦਿੱਤੀ ਗਈ ਹੈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੇ ਜਾਣ ਮਗਰੋਂ ਐਤਵਾਰ ਦੁਪਹਿਰ ਨੂੰ ਬਚਾਅ ਮੁਹਿੰਮ ਸਮਾਪਤ ਕੀਤੀ ਗਈ ਹੈ। ਗੁਈਝਊ ਵਿੱਚ 25 ਫਰਵਰੀ ਨੂੰ ਕੋਲਾ ਖਾਣ ਦੀ ਛੱਤ ਢਹਿਣ ਕਾਰਨ ਮਜ਼ਦੂਰ ਫਸ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਬਚਾਅ ਮੁਹਿੰਮ ਚੁਣੌਤੀਪੂਰਨ ਸੀ ਕਿਉਂਕਿ ਜਿਸ ਥਾਂ ਤੋਂ ਛੱਤ ਡਿਗੀ ਸੀ, ਉਹ ਖਾਣ ਦੇ ਮੁਹਾਨੇ ਤੋਂ ਲਗਪਗ ਤਿੰਨ ਕਿਲੋਮੀਟਰ ਦੂਰ ਸੀ ਅਤੇ ਇਸ ਦਾ ਹਿੱਸਾ ਵੀ ਕਾਫ਼ੀ ਜ਼ਿਆਦਾ ਢਹਿ ਗਿਆ ਸੀ। ਚੀਨ ਦੀਆਂ ਕੋਲਾ ਖਾਣਾਂ ਦੁਨੀਆਂ ਵਿੱਚ ਸਭ ਤੋਂ ਖ਼ਤਰਨਾਕ ਹਨ ਜਿੱਥੇ ਅਕਸਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। -ਏਪੀ



Most Read

2024-09-21 05:48:24