Breaking News >> News >> The Tribune


ਲੋਕ ਸਭਾ ਦੀ ਕਾਰਵਾਈ 14 ਮਾਰਚ ਤਕ ਮੁਲਤਵੀ


Link [2022-02-11 20:36:11]



ਨਵੀਂ ਦਿੱਲੀ, 11 ਫਰਵਰੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਅੱਜ ਲੋਕ ਸਭਾ ਵਿਚ ਖਾਸਾ ਹੰਗਾਮਾ ਹੋਇਆ ਤੇ ਵਿਰੋਧੀ ਧਿਰਾਂ ਨੇ ਇਸ ਦੇ ਰੋਸ ਵਜੋਂ ਵਾਕਆਊਟ ਕੀਤਾ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇ ਭਾਜਪਾ ਮੁੜ ਉਤਰ ਪ੍ਰਦੇਸ਼ ਵਿਚ ਸੱਤਾ ਵਿੱਚ ਨਾ ਆਈ ਤਾਂ ਸੂਬਾ ਕਸ਼ਮੀਰ, ਕੇਰਲਾ ਜਾਂ ਪੱਛਮੀ ਬੰਗਾਲ ਬਣ ਜਾਵੇਗਾ। ਲੋਕ ਸਭਾ ਅੱਜ ਜਿਉਂ ਹੀ ਬਜਟ ਇਜਲਾਸ ਲਈ ਜੁੜੀ ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਤ੍ਰਿਣਮੂਲ ਕਾਂਗਰਸ, ਕਾਂਗਰਸ, ਕੇਰਲਾ ਕਾਂਗਰਸ, ਨੈਸ਼ਨਲ ਕਾਨਫਰੰਸ, ਡੀਐੱਮਕੇ ਤੇ ਸਪਾ ਦੇ ਮੈਂਬਰ ਸਦਨ 'ਚੋਂ ਵਾਕਆਊਟ ਕਰ ਗਏ।



Most Read

2024-09-23 02:35:35