Breaking News >> News >> The Tribune


ਭਾਰਤ ’ਚ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 13,433 ਹੋਈ


Link [2022-04-22 03:54:26]



ਨਵੀਂ ਦਿੱਲੀ: ਭਾਰਤ ਵਿੱਚ ਅੱਜ ਕਰੋਨਾਵਾਇਰਸ ਦੇ 2,380 ਕੇਸ ਸਾਹਮਣੇ ਆਉਣ ਮਗਰੋਂ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ ਵਧ ਕੇ 4,30,49,974 ਹੋ ਗਈ ਹੈ, ਜਿਸ ਦੌਰਾਨ ਇਸ ਮਹਾਮਾਰੀ ਦੇ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 13,433 ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅੱਜ ਮੁਲਕ ਵਿੱਚ ਕਰੋਨਾ ਕਾਰਨ ਹੋਈਆਂ 56 ਮੌਤਾਂ ਮਗਰੋਂ ਮੁਲਕ 'ਚ ਹੋਈਆਂ ਕੁੱਲ ਮੌਤਾਂ ਦੀ ਗਿਣਤੀ ਵਧ ਕੇ 5,22,062 ਹੋ ਗਈ ਹੈ। ਸਰਗਰਮ ਕੇਸ ਕੁੱਲ ਕੇਸਾਂ ਦਾ 0.3 ਫ਼ੀਸਦੀ ਬਣਦੇ ਹਨ ਜਦਕਿ ਕੌਮੀ ਪੱਧਰ 'ਤੇ ਇਸ ਮਹਾਮਾਰੀ ਤੋਂ ਉਭਰਨ ਦੀ ਦਰ 98.76 ਫ਼ੀਸਦੀ ਹੈ। ਿੲਸ ਦੌਰਾਨ ਪੰਜਾਬ 'ਚ ਲੁਧਿਆਣਾ 'ਚ ਕਰੋਨਾ ਨਾਲ ਿੲੱਕ ਮੌਤ ਦੀ ਪੁਸ਼ਟੀ ਹੋਈ ਹੈ ਤੇ ਸੂਬੇ 'ਚ 23 ਨਵੇਂ ਕੇਸ ਆਏ ਹਨ। -ਪੀਟੀਆਈ



Most Read

2024-09-20 20:36:05