Breaking News >> News >> The Tribune


ਰਾਜ ਸਭਾ: ਪੰਜਾਬ ਦੀਆਂ ਪੰਜ ਸੀਟਾਂ ਸਣੇ 13 ਸੀਟਾਂ ਲਈ ਚੋਣ 31 ਨੂੰ


Link [2022-03-08 05:14:26]



ਨਵੀਂ ਦਿੱਲੀ, 7 ਮਾਰਚ

ਪੰਜਾਬ ਦੀਆਂ ਪੰਜ ਸੀਟਾਂ ਸਣੇ ਰਾਜ ਸਭਾ ਦੀਆਂ 13 ਸੀਟਾਂ ਲਈ ਚੋਣ 31 ਮਾਰਚ ਨੂੰ ਹੋਵੇਗੀ। ਇਨ੍ਹਾਂ ਵਿੱਚ ਕਾਂਗਰਸੀ ਆਗੂਆਂ ਏ.ਕੇ. ਐਂਟਨੀ ਤੇ ਆਨੰਦ ਸ਼ਰਮਾ ਵੱਲੋਂ ਅਪਰੈਲ ਮਹੀਨੇ ਖਾਲੀ ਕੀਤੀਆਂ ਜਾਣ ਵਾਲੀਆਂ ਸੀਟਾਂ ਵੀ ਸ਼ਾਮਲ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਅਸਾਮ, ਹਿਮਾਚਲ ਪ੍ਰਦੇਸ਼, ਕੇਰਲਾ, ਨਾਗਾਲੈਂਡ ਤੇ ਤ੍ਰਿਪੁਰਾ ਨਾਲ ਸਬੰਧਤ ਮੈਂਬਰ 2 ਅਪਰੈਲ ਨੂੰ ਸੇਵਾਮੁਕਤ ਹੋ ਰਹੇ ਹਨ ਜਦੋਂਕਿ ਪੰਜਾਬ ਤੋਂ ਪੰਜ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 9 ਅਪਰੈਲ ਨੂੰ ਖਤਮ ਹੋ ਰਿਹਾ ਹੈ। ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ, ''ਪੰਜਾਬ ਦੀਆਂ ਪੰਜ ਸੀਟਾਂ ਵਿੱਚੋਂ ਤਿੰਨ ਲਈ ਇਕ ਚੋਣ ਹੋਵੇਗੀ ਜਦੋਂਕਿ ਬਚਦੀਆਂ ਦੋ ਸੀਟਾਂ ਲਈ ਵੱਖਰੀ ਚੋਣ ਹੋਵੇਗੀ ਕਿਉਂਕਿ ਇਹ ਸੀਟਾਂ ਮੈਂਬਰਾਂ ਦੇ ਦੋ ਵੱਖੋ-ਵੱਖਰੇ ਕਾਰਜਕਾਲਾਂ ਨਾਲ ਸਬੰਧਤ ਹਨ।'' ਪੋਲਿੰਗ ਲਈ ਨੋਟੀਫਿਕੇਸ਼ਨ 14 ਮਾਰਚ ਨੂੰ ਜਾਰੀ ਹੋਵੇਗਾ ਤੇ ਚੋਣਾਂ 31 ਮਾਰਚ ਨੂੰ ਹੋਣਗੀਆਂ। ਸਥਾਪਤ ਨੇਮਾਂ ਮੁਤਾਬਕ ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ ਨੂੰ ਪੰਜ ਵਜੇ ਤੋਂ ਹੋਵੇਗੀ। -ਪੀਟੀਆਈ



Most Read

2024-09-22 12:32:48