Breaking News >> News >> The Tribune


ਨੈਸ਼ਨਲ ਹੈਰਾਲਡ ਕੇਸ: ਈਡੀ ਵੱਲੋਂ ਰਾਹੁਲ ਗਾਂਧੀ ਹੁਣ 13 ਨੂੰ ਤਲਬ


Link [2022-06-04 16:16:17]



ਨਵੀਂ ਦਿੱਲੀ, 3 ਜੂਨ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਕੇਸ 'ਚ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ (51) ਨੂੰ 13 ਜੂਨ ਲਈ ਨਵੇਂ ਸਿਰੇ ਤੋਂ ਸੰਮਨ ਜਾਰੀ ਕੀਤੇ ਹਨ। ਰਾਹੁਲ ਨੂੰ ਈਡੀ ਨੇ ਪਹਿਲਾਂ 2 ਜੂਨ ਨੂੰ ਤਲਬ ਕੀਤਾ ਸੀ ਪਰ ਦੇਸ਼ 'ਚੋਂ ਬਾਹਰ ਹੋਣ ਕਰਕੇ ਉਨ੍ਹਾਂ ਪੇਸ਼ੀ ਲਈ ਕੋਈ ਹੋਰ ਤਰੀਕ ਦੇਣ ਦੀ ਮੰਗ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਰਾਹੁਲ ਨੂੰ ਹੁਣ ਸੰਘੀ ਏਜੰਸੀ ਦੇ ਦਿੱਲੀ ਸਥਿਤ ਹੈੱਡਕੁਆਰਟਰ 'ਤੇ 13 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਰਾਹੁਲ ਦੀ ਮਾਤਾ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (75) ਨੂੰ ਇਸੇ ਕੇਸ 'ਚ 8 ਜੂਨ ਨੂੰ ਈਡੀ ਨੇ ਤਲਬ ਕੀਤਾ ਹੈ। ਪਾਰਟੀ ਅਨੁਸਾਰ ਕਰੋਨਾ ਹੋਣ ਦੇ ਬਾਵਜੂਦ ਸੋਨੀਆ ਤੈਅ ਤਰੀਕ ਨੂੰ ਏਜੰਸੀ ਅੱਗੇ ਪੇਸ਼ ਹੋਣਗੇ। -ਪੀਟੀਆਈ



Most Read

2024-09-19 19:15:33