Breaking News >> News >> The Tribune


ਕਰਨਾਟਕ ਤੇ ਯੂਪੀ ’ਚ ਸੜਕ ਹਾਦਸਿਆਂ ਕਾਰਨ 13 ਮੌਤਾਂ


Link [2022-05-21 23:32:25]



ਧਾਰਵਾੜ (ਕਰਨਾਟਕ), 21 ਮਈ

ਕਰਨਾਟਕ ਦੇ ਧਾਰਵਾੜ ਤੋਂ 12 ਕਿਲੋਮੀਟਰ ਦੂਰ ਇਕ ਵਾਹਨ ਦੇ ਦਰੱਖਤ ਨਾਲ ਟਕਰਾਉਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਕਰਨਾਟਕ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਬਲਰਾਮਪੁਰ (ਯੂਪੀ): ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਵਿਚ ਤੁਲਸੀਪੁਰ-ਬਢਣੀ ਰਾਸ਼ਟਰੀ ਰਾਜਮਾਰਗ 'ਤੇ ਜੀਪ ਅਤੇ ਟਰੈਕਟਰ ਟਰਾਲੀ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਟੱਕਰ ਵਿਚ ਪਤੀ-ਪਤਨੀ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਸ਼ੁੱਕਰਵਾਰ ਦੇਰ ਰਾਤ ਲਕਸ਼ਮਣਪੁਰ ਤੋਂ ਬਰਾਤ ਗਸਾੜੀ ਥਾਣਾ ਖੇਤਰ ਦੇ ਭਗਵਾਨਪੁਰ ਜਾ ਰਹੀ ਸੀ ਤਾਂ ਗੰਵਰੀਆ ਤਿਰਾਹੇ ਨੇੜੇ ਟਰੈਕਟਰ ਟਰਾਲੀ ਅਤੇ ਬਰਾਤ ਲੈ ਕੇ ਜਾ ਰਹੀ ਜੀਪ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਪਿੱਛੇ ਤੋਂ ਆ ਰਹੇ ਵਾਹਨ ਨੇ ਵੀ ਜੀਪ ਨੂੰ ਟੱਕਰ ਮਾਰ ਦਿੱਤੀ।



Most Read

2024-09-20 15:37:59