Breaking News >> News >> The Tribune


ਆਂਧਰਾ ਪ੍ਰਦੇਸ਼ ਨੂੰ ਅੱਜ ਮਿਲਣਗੇ 13 ਨਵੇਂ ਜ਼ਿਲ੍ਹੇ


Link [2022-04-04 09:13:19]



ਅਮਰਾਵਤੀ: ਆਂਧਰਾ ਪ੍ਰਦੇਸ਼ ਵਿੱਚ ਸੋਮਵਾਰ ਤੋਂ 13 ਹੋਰ ਨਵੇਂ ਜ਼ਿਲ੍ਹੇ ਹੋਣਗੇ। ਸਰਕਾਰ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਇਹ ਨਵੇਂ ਜ਼ਿਲ੍ਹੇ ਮੌਜੂਦਾ 13 ਜ਼ਿਲ੍ਹਿਆਂ 'ਚੋਂ ਹੀ ਬਣਾਏ ਗਏ ਹਨ। ਆਂਧਰਾ ਪ੍ਰਦੇਸ਼ ਵਿੱਚ ਹੁਣ ਕੁਲ ਮਿਲਾ ਕੇ ਨਵੇਂ ਤੇ ਪੁਰਾਣੇ 26 ਜ਼ਿਲ੍ਹੇ ਹੋਣਗੇ। ਸ਼ਨਿੱਚਰਵਾਰ ਰਾਤ ਨੂੰ ਜਾਰੀ ਗਜ਼ਟ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਨਵੇਂ ਜ਼ਿਲ੍ਹੇ 4 ਅਪਰੈਲ ਤੋਂ ਹੋਂਦ ਵਿੱਚ ਆ ਜਾਣਗੇ। ਨੋਟੀਫਿਕੇਸ਼ਨ ਜਾਰੀ ਹੁੰਦੇ ਸਾਰ ਵਾਈ.ਐੱਸ.ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈਐੱਸਆਰ ਕਾਂਗਰਸ ਸਰਕਾਰ ਨੇ ਆਈੲੇਐੱਸ ਤੇ ਆਈਪੀਐੱਸ ਅਧਿਕਾਰੀਆਂ ਵਿੱਚ ਵੱਡਾ ਫੇਰਬਦਲ ਕੀਤਾ ਤੇ ਨਵੇਂ ਬਣੇ ਜ਼ਿਲ੍ਹਿਆਂ ਵਿੱਚ ਕੁਲੈਕਟਰਾਂ ਤੇ ਐੱਸਪੀ ਲਾ ਦਿੱਤੇ। ਸੂਬਾ ਸਰਕਾਰ ਨੇ ਮੌਜੂਦਾ 13 ਜ਼ਿਲ੍ਹਿਆਂ 'ਚੋਂ 26 ਜ਼ਿਲ੍ਹੇ ਕੱਢਣ ਲਈ ਇਸ ਸਾਲ ਜਨਵਰੀ ਵਿੱਚ ਖਰੜਾ ਨੋਟੀਫਿਕੇਸ਼ਨ ਜਾਰੀ ਕਰਦਿਆਂ ਸੁਝਾਅ ਤੇ ਇਤਰਾਜ਼ ਮੰਗੇ ਸਨ। -ਪੀਟੀਆਈ



Most Read

2024-09-21 12:46:11