Economy >> The Tribune


ਤਣਾਅ ਦੇ ਬਾਵਜੂਦ ਭਾਰਤ ਤੇ ਚੀਨ ਵਿਚਾਲੇ ਦੁਵੱਲਾ ਵਪਾਰ 125 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪੁੱਜਿਆ


Link [2022-01-22 20:02:30]



ਨਵੀਂ ਦਿੱਲੀ, 15 ਜਨਵਰੀ

ਸਾਲ 2021 ਵਿਚ ਦੌਰਾਨ ਚੀਨ-ਭਾਰਤ ਵਿਚਾਲੇ ਦੁਵੱਲਾ ਵਪਾਰ ਤਣਾਅ ਦੇ ਬਾਵਜੂਦ 125 ਅਰਬ ਡਾਲਰ ਦੇ ਰਿਕਾਰਡ ਤੱਕ ਪੁੱਜ ਗਿਆ। ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੀ ਨਿਰਭਰਤਾ ਚੀਨ 'ਤੇ ਲਗਾਤਾਰ ਵੱਧ ਰਹੀ ਹੈ। ਚੀਨ ਦੇ ਸਰਕਾਰੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਸਾਲ 2021 ਵਿੱਚ ਚੀਨ ਅਤੇ ਭਾਰਤ ਵਿਚਕਾਰ 125.66 ਅਰਬ ਡਾਲਰ ਦਾ ਵਪਾਰ ਹੋਇਆ, ਜੋ ਸਾਲ 2020 ਦੇ ਮੁਕਾਬਲੇ 43.3 ਪ੍ਰਤੀਸ਼ਤ ਵੱਧ ਹੈ। ਚੀਨ ਦਾ ਭਾਰਤ ਨੂੰ ਨਿਰਯਤ 46.2 ਫੀਸਦੀ ਵੱਧ ਕੇ 97.52 ਅਰਬ ਡਾਲਰ ਰਿਹਾ, ਜਦਕਿ ਚੀਨ ਨੇ ਭਾਰਤ ਤੋਂ 28.14 ਅਰਬ ਡਾਲਰ ਦੀਆਂ ਵਸਤਾਂ ਦੀ ਦਰਾਮਦ ਕੀਤੀ ਜੋ ਪਿਛਲੇ ਸਾਲ ਨਾਲ 34.2 ਫੀਸਦੀ ਵੱਧ ਹੈ।



Most Read

2024-09-20 04:45:27