Breaking News >> News >> The Tribune


ਦੇਸ਼ ’ਚ 12 ਤੋਂ 14 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ ਵੈਕਸੀਨੇਸ਼ਨ ਸ਼ੁਰੂ: ਮੋਦੀ ਨੇ ਟੀਕਾਕਰਨ ਲਈ ਕੀਤੀ ਅਪੀਲ


Link [2022-03-16 13:15:12]



ਨਵੀਂ ਦਿੱਲੀ, 16 ਮਾਰਚ

ਅੱਜ ਤੋਂ ਦੇਸ਼ 'ਚ 12 ਤੋਂ 14 ਸਾਲ ਦੇ ਬੱਚਿਆਂ ਦਾ ਕੋਵਿਡ-19 ਟੀਕਾਕਰਨ ਸ਼ੁਰੂ ਹੋ ਗਿਆ ਹੈ। ਇਸ ਉਮਰ ਸਮੂਹ ਦੇ ਬੱਚਿਆਂ ਨੂੰ ਸਿਰਫ ਕੋਰਬੇਵੈਕਸ ਟੀਕਾ ਲਗਾਇਆ ਜਾਵੇਗਾ। ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ 28 ਦਿਨਾਂ ਦੇ ਫਰਕ 'ਤੇ ਬਾਇਓਲੋਜੀਕਲ-ਈ ਦੁਆਰਾ ਵਿਕਸਤ ਕੋਰਬੇਵੈਕਸ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵਿਰੋਧੀ ਵੈਕਸੀਨ ਦੀ ਖੁਰਾਕ ਲੈਣ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ 'ਸਾਵਧਾਨੀ ਵਾਲੀ ਖੁਰਾਕ' ਲੈਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਦੀ ਲੜੀ ਵਿੱਚ ਇਹ ਵੀ ਕਿਹਾ ਕਿ ਕੋਵਿਡ-19 ਦੇ ਵਿਰੁੱਧ ਲੜਾਈ ਵਿੱਚ ਭਾਰਤ ਅੱਜ ਬਿਹਤਰ ਸਥਿਤੀ ਵਿੱਚ ਹੈ ਪਰ ਇਸਦੇ ਬਾਵਜੂਦ ਦੇਸ਼ ਵਾਸੀਆਂ ਨੂੰ ਸਾਰੇ ਰੋਕਥਾਮ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।



Most Read

2024-09-22 06:34:01